ਫ਼ਰੀਦਕੋਟ ਦੀ ਮਾਰਡਨ ਜੇਲ੍ਹ ਮੁੜ ਸੁਰਖੀਆਂ 'ਚ, ਮੋਬਾਈਲ ਫੋਨ ਸਣੇ ਨਸ਼ੀਲੇ ਪਦਾਰਥ ਹੋਏ ਬਰਾਮਦwww.samacharpunjab.com
- Repoter 11
- 23 Feb, 2024 05:23
ਅਕਸਰ ਹੀ ਵਿਵਾਦਾਂ ‘ਚ ਰਹਿਣ ਵਾਲੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ। ਦੱਸ ਦਈਏ ਜਦੋਂ ਜੇਲ੍ਹ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਇਸ ਦੌਰਾਨ 26 ਮੋਬਾਈਲ ਫੋਨ, 17.50 ਗ੍ਰਾਮ ਨਸ਼ੀਲਾ ਪਾਊਡਰ, 100 ਜਰਦੇ ਦੀਆਂ ਪੁੜੀਆਂ ਅਤੇ ਮੋਬਾਈਲ ਚਾਰਜਰ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਭਾਗ ਵੱਲੋਂ ਵੱਖ-ਵੱਖ ਕਾਰਨਾ ਨੂੰ ਲੈਕੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚ ਪੰਜ ਹਵਾਲਾਤੀਆਂ ਕੋਲੋਂ ਇੱਕ-ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਅਤੇ ਇੱਕ ਹਵਾਲਾਤੀ ਤੋਂ 17.50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹ ਦੀ ਤਲਾਸ਼ੀ ਮੁਹਿੰਮ ਦੌਰਾਨ 21 ਮੋਬਾਈਲ ਫੋਨ ਲਾਵਾਰਿਸ ਹਾਲਾਤ ‘ਚ ਬਰਾਮਦ ਹੋਏ ਅਤੇ 100 ਜਰਦੇ ਦੀਆਂ ਪੁੜੀਆਂ ਅਤੇ ਮੋਬਾਈਲ ਚਾਰਜ਼ਰ ਆਦਿ ਬਰਾਮਦ ਕਰ ਕੁੱਝ ਅਣਪਛਾਤੇ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
#punjabnews
#samacharpunjab
#faridkot_jail