:

ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਨੌਜਵਾਨ ਦਾ ਕਤਲwww.samacharpunjab.com


ਪੰਜਾਬ ਪੁਲਿਸ ਨਸ਼ੇ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਖ਼ਿਲਾਫ਼ ਆਮ ਲੋਕਾਂ ਦਾ ਸਹਾਰਾ ਲੈਂਦੀ ਹੈ ਪਰ ਅਜਿਹਾ ਕਰਨ ਦਾ ਮਾੜਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਨਿਊ ਸ਼ਹੀਦ ਊਧਮ ਸਿੰਘ ਨਗਰ ਦਾ ਹੈ, ਜਿੱਥੇ ਇੱਕ ਨੌਜਵਾਨ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਰੰਜ਼ਿਸ਼ ਦੇ ਤਹਿਤ ਮੈਡੀਕਲ ਕਰਾਉਣ ਗਏ ਨੌਜਵਾਨ ਦਾ ਕੁੱਝ ਮੁਲਜ਼ਾਮਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਪੀੜਤ ਉੱਤੇ ਹਮਲਾ ਕਰ ਦਿੱਤਾ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਿਊ ਸ਼ਹੀਦ ਊਧਮ ਸਿੰਘ ਨਗਰ 'ਚ ਕਤਲ ਕੀਤੇ ਗਏ ਨੌਜਵਾਨ ਦੇ ਘਰ ਨੇੜੇ ਕੁੱਝ ਲੋਕ ਨਸ਼ਾ ਵੇਚਦੇ ਸੀ ਅਤੇ ਪੀੜਤ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਹੋਏ ਸੀ, ਜਿਸ ਕਾਰਨ ਸੋਮਵਾਰ ਨੂੰ ਜਦੋਂ ਕਥਿਤ ਦੋਸ਼ੀਆਂ ਨੇ ਦੁਸ਼ਮਣੀ ਦੇ ਚੱਲਦਿਆਂ ਮ੍ਰਿਤਕ ਨੌਜਵਾਨ ਨਾਲ ਲੜਾਈ ਕੀਤੀ ਤਾਂ ਮ੍ਰਿਤਕ ਦੇ ਪਿਤਾ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀ ਹੋਣ ਤੋਂ ਬਾਅਦ ਜਦੋਂ ਪੀੜਤ ਨੌਜਵਾਨ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਤਾਂ ਉੱਥੇ ਕਾਤਲਾਂ ਨੇ ਪੁਲਿਸ ਦੀ ਮੌਜੂਦਗੀ 'ਚ ਉਸ ਉੱਤੇ ਮੁੜ ਹਮਲਾ ਕਰ ਦਿੱਤਾ ਅਤੇ ਸਿਵਲ ਹਸਪਤਾਲ 'ਚ ਹੀ ਨੌਜਵਾਨ ਦਾ ਕਤਲ ਕਰ ਦਿੱਤਾ। ਦੱਸਣਯੋਗ ਹੈ ਕਿ ਮੀਡੀਆ ਦੇ ਸਾਹਮਣੇ ਇਸ ਘਟਨਾ ਨੂੰ ਲੈ ਕੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਨਹੀਂ ਬੋਲ ਰਿਹਾ। ਪਰ ਪਰਿਵਾਰਕ ਮੈਂਬਰ ਕਾਲਤਾਂ ਦੇ ਨਾਲ-ਨਾਲ ਨੌਜਵਾਨ ਦੇ ਕਤਲ ਲਈ ਪੁਲਿਸ 'ਤੇ ਦੋਸ਼ੀ ਠਹਿਰਾ ਰਹੇ ਹਨ।

#crime

#samacharpunjab