:

ਗੱਡੀ ਦੀ ਗਲਤ ਪਾਰਕਿੰਗ ਨੂੰ ਲੈ ਕੇ ਟਕਰਾਅ, ਨੌਜਵਾਨ ਤੇ ਕਿਰਪਾਨਾਂ ਨਾਲ ਹਮਲਾwww.samacharpunjab.com


 ਕਸਬਾ ਭਦੋੜ ਦੇ ਤਿੰਨਕੋਣੀ ਚੌਂਕ ਚ ਸਵਖਤੇ ਹੀ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਵਿਅਕਤੀਆਂ ਵੱਲੋਂ ਗੱਡੀ ਗਲਤ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ ਅਤੇ ਇੱਕ ਧਿਰ ਨੇ ਨੌਜਵਾਨ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਚ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁੰਬੜਵਾਲ ਦੇ ਦੋ ਨੌਜਵਾਨ ਤਿੰਨਕੋਣੀ ਚੌਂਕ ਵਿਖੇ ਗੱਡੀ ਗਲਤ ਪਾਰਕਿੰਗ ਕਰੀ ਖੜੇ ਸੀ ਉਸ ਦੇ ਪਿੱਛੇ ਹਰਪ੍ਰੀਤ ਸਿੰਘ ਵਾਸੀ ਭਦੌੜ ਆਪਣੀ ਗੱਡੀ ਤੇ ਆਇਆ ਅਤੇ ਗੱਡੀ ਪਾਸੇ ਕਰਨ ਨੂੰ ਲੈ ਕੇ ਹਾਰਨ ਮਾਰਨ ਲੱਗਿਆ ਜਦੋਂ ਉਹਨਾਂ ਗੱਡੀ ਪਾਸੇ ਨਾ ਕੀਤੀ ਤਾਂ ਉਹਨਾਂ ਨੂੰ ਗੱਡੀ ਪਾਸੇ ਕਰਨ ਲਈ ਕਿਹਾ ਤਾਂ ਗਲਤ ਪਾਰਕਿੰਗ ਕਰਨ ਵਾਲੇ ਦੋ ਵਿਅਕਤੀ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਕਿਰਪਾਨਾਂ ਕੱਢ ਕੇ ਹਰਪ੍ਰੀਤ ਸਿੰਘ ਤੇ ਹਮਲਾ ਕਰ ਦਿੱਤਾ ਕਿਰਪਾਨਾ ਦੇ ਵਾਰ ਉਸਦੇ ਹੱਥਾ ਅਤੇ ਢੂਹੀ ਤੇ ਲੱਗੇ ਇੰਨੇ ਵਿੱਚ ਮਾਰਕੀਟ ਦੇ ਲੋਕ ਬਾਹਰ ਆ ਗਏ ਅਤੇ ਹਮਲਾਵਰਾਂ ਨੂੰ ਕਾਬੂ ਕਰਕੇ ਉਹਨਾਂ ਦੀ ਖੂਬ ਕਟਾਈ ਕੀਤੀ ਗਈ। ਉਸ ਉਪਰੰਤ ਮੁਲਜਮਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਜਖਮੀ ਹਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਭਾਰਤੀ ਕਰਵਾਉਣਾ ਪਿਆ ਜਿੱਥੇ ਉਸ ਦੇ ਹੱਥਾਂ ਤੇ ਟਾਂਕੇ ਲਗਾ ਕੇ ਉਸ ਨੂੰ ਮੁੱਢੀ ਮੁਢਲੀ ਸਿਹਤ ਸਹੂਲਤ ਪ੍ਰਦਾਨ ਕੀਤੀ ਗਈ। 

#crime

#punjabnews

#samacharpunjab.com