:

ਕੈਨੇਡਾ ਨਹੀਂ ਭੇਜਿਆ ਤਾਂ ਪੁੱਤ ਨੇ ਮਾਂ ਦਾ ਕੀਤਾ ਕਤਲ, ਇੰਝ ਹੋਈ ਗ੍ਰਿਫ਼ਤਾਰੀwww.samacharpunjab.com


ਹੁਸ਼ਿਆਰਪੁਰ ਦੇ ਪਿੰਡ ਹਰਸੀ ਵਿੱਚ ਐਨਆਰਆਈ ਪਰਿਵਾਰ ਦੀ ਮਹਿਲਾ ਬਲਜਿੰਦਰ ਕੌਰ ਦੇ ਕਤਲ ਦੇ ਇਲਜ਼ਾਮ ਵਿੱਚ ਪੁਲਿਸ ਨੇ ਉਸ ਦੇ ਸੌਤੇਲੇ ਪੁੱਤ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਆਰੋਪੀ ਤੋਂ ਇਸ ਮਾਮਲੇ ਵਿੱਚ ਸਬੰਧਤ ਜ਼ਰੂਰੀ ਕਾਗ਼ਜ਼ਾਤ ਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਇਸ ਕਤਲ ਦੇ ਪਿੱਛੇ ਘਰ ਨਾਂਅ ਨਾ ਕਰਵਾਉਣਾ ਤੇ ਕੈਨੇਡਾ ਨਾ ਭੇਜਣ ਦੀ ਰੰਜਿਸ਼ ਦੱਸੀ ਜਾ ਰਹੀ ਹੈ।ਇਸ ਬਾਬਤ ਪੁਲਿਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਨੇ ਸੀਸੀਟੀਵੀ ਤੇ ਕਾਲ ਡਿਟੇਲ ਦੀ ਮਦਦ ਨਾਲ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਇਸ ਵਾਰਦਾਤ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਜਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕਰਵਾਏ ਸੀ। ਪਹਿਲੀ ਪਤਨੀ ਸਤਿੰਦਰ ਕੌਰ ਨਾਲ ਹੋਇਆ ਸੀ ਜਿਸ ਤੋਂ ਤਿੰਨ ਬੱਚੇ ਹਨ। ਗੁਰਪ੍ਰੀਤ ਸਿੰਘ ਨੂੰ ਉਸਦੇ ਪਿਤਾ ਬਲਵਿੰਦਰ ਸਿੰਘ ਕਾਫੀ ਸਮਾਂ ਪਹਿਲਾਂ ਹੀ ਬੇਦਖ਼ਲ ਕਰ ਦਿੱਤਾ ਸੀ।ਬਲਵਿੰਦਰ ਸਿੰਘ ਦੀ ਦੂਜੀ ਪਤਨੀ ਬਲਜਿੰਦਰ ਕੌਰ ਦੇ ਤਿੰਨ ਬੱਚੇ ਹਨ ਤੇ ਉਹ ਤਿੰਨੋਂ ਕੈਨੇਡਾ ਵਿੱਚ ਰਹਿੰਦੇ ਸੀ। ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਵਾਲਾ ਘਰ ਉਸ ਦੇ ਨਾਂਅ ਕਰ ਦੇਵੇ ਤੇ ਉਸ ਨੂੰ ਉਸ ਦੇ ਬੱਚਿਆਂ ਕੋਲ ਕੈਨੇਡਾ ਭੇਜੇ ਦੇਵੇ ਪਰ ਬਲਜਿੰਦਰ ਕੌਰ ਨੇ ਅਜਿਹਾ ਨਹੀਂ ਕੀਤਾ ਜਿਸ ਤੋਂ ਬਾਅਦ ਗੁੱਸੇ ਵਿੱਚ ਉਸ ਨੇ ਆਪਣੀ ਸੌਤੇਲੀ ਮਾਂ ਦਾ ਕਤਲ ਕਰ ਦਿੱਤਾ।

#crime

#breakingnews

#samacharpunjab