ਜੰਮੂ ਦੇ ਗੈਂਗਸਟਰ ਮੁਹਾਲੀ 'ਚ ਭਿੜੇ! ਗੈਂਗਸਟਰ ਡੋਗਰਾ 'ਤੇ ਤਾਬੜਤੋੜ ਫਾਇਰਿੰਗwww.samacharpunjab.com
- Repoter 11
- 04 Mar, 2024 04:34
ਮੁਹਾਲੀ 'ਚ ਅੱਜ ਗੈਂਗਵਾਰ ਨੇ ਦਹਿਸ਼ਤ ਮਚਾ ਦਿੱਤੀ। ਜੰਮੂ ਸਥਿਤ ਗੈਂਗਸਟਰ ਰਾਜੇਸ਼ ਡੋਗਰਾ ਉਰਫ ਮੋਹਨ (45) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਕਾਰਪੀਓ ਸਵਾਰ ਬਦਮਾਸ਼ਾਂ ਨੇ ਸੈਕਟਰ-67 ਸਥਿਤ ਸੀਪੀ-16 ਸ਼ਾਪਿੰਗ ਮਾਲ ਦੇ ਬਾਹਰ ਕਰੀਬ 18 ਰਾਊਂਡ ਫਾਇਰ ਕੀਤੇ ਗਏ। ਘਟਨਾ ਤੋਂ ਬਾਅਦ ਬਦਮਾਸ਼ ਚੰਡੀਗੜ੍ਹ ਰੋਡ ਵੱਲ ਫ਼ਰਾਰ ਹੋ ਗਏ। ਗੈਂਗਵਾਰ ਦੀ ਖ਼ਬਰ ਫੈਲਦਿਆਂ ਹੀ ਟਰਾਈਸਿਟੀ ਵਿੱਚ ਦਹਿਸ਼ਤ ਫੈਲ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਸੰਦੀਪ ਗਰਗ ਮੌਕੇ ’ਤੇ ਪੁੱਜੇ। ਪੁਲਿਸ ਟੀਮ ਨੇ ਮਾਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ। ਗੈਂਗਸਟਰ ਡੋਗਰਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ।ਇਸ ਬਾਰੇ ਏਡੀਜੀਪੀ ਜਸਕਰਨ ਸਿੰਘ ਨੇ ਪੁਸ਼ਟੀ ਕੀਤੀ ਕਿ ਗੈਂਗਵਾਰ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜੇਸ਼ ਡੋਗਰਾ ਉਰਫ਼ ਮੋਹਨ ਆਪਣੇ ਦੋ ਸਾਥੀਆਂ ਨਾਲ ਪੈਦਲ ਜਾ ਰਿਹਾ ਸੀ। ਇਸ ਦੌਰਾਨ ਜੰਮੂ ਕਸ਼ਮੀਰ ਨੰਬਰ ਵਾਲੀ ਸਕਾਰਪੀਓ ਗੱਡੀ ਤੇ ਚੰਡੀਗੜ੍ਹ ਨੰਬਰ ਵਾਲੀ ਗੱਡੀ ਆ ਕੇ ਰੁਕੀ। ਬਦਮਾਸ਼ਾਂ ਨੇ ਡੋਗਰਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡੋਗਰਾ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਕਰਨ ਵਾਲੇ ਕਰੀਬ ਚਾਰ ਬਦਮਾਸ਼ ਸਨ।ਪੁਲਿਸ ਮੁਤਾਬਕ ਰਾਜੇਸ਼ ਡੋਗਰਾ ਖ਼ਿਲਾਫ਼ 8 ਕੇਸ ਦਰਜ ਹਨ। ਪੁਲਿਸ ਨੇ ਰਾਜੇਸ਼ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲੇ ਵੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਜੰਮੂ ਕਸ਼ਮੀਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਜੰਮੂ-ਕਸ਼ਮੀਰ ਦੀ ਇੱਕ ਗੱਡੀ ਵੀ ਜ਼ਬਤ ਕੀਤੀ ਹੈ। ਡੋਗਰਾ ਜੰਮੂ ਤੋਂ ਮੁਹਾਲੀ ਪ੍ਰਾਪਰਟੀ ਦੇ ਕੰਮ ਲਈ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਮ ਜ਼ਿੰਦਗੀ ਜਿਊਣਾ ਚਾਹੁੰਦਾ ਸੀ। ਇਸ ਕਾਰਨ ਉਸ ਨੇ ਪ੍ਰਾਪਰਟੀ ਡੀਲਿੰਗ ਸ਼ੁਰੂ ਕੀਤੀ ਸੀ।
#firing
#crime
#samacharpunjab