:

ਸਨਕੀ ਲੜਕੀ ਨੇ ਆਪਣੀ ਮਾਂ ਦੇ ਸਿਰ 'ਚ ਥਾਪੀਆਂ ਮਾਰ ਮਾਰ ਕੀਤਾ ਕਤਲ, ਬਾਅਦ 'ਚ ਕਹਿੰਦੀ ਮੰਜੇ ਤੋਂ ਹੇਠਾਂ ਡਿੱਗੀwww.samacharpunjab.com


ਹਰਿਆਣਾ ਦੇ ਭਵਾਨੀਗੜ੍ਹ ਵਿੱਚ ਇੱਕ ਲੜਕੀ ਵੱਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਹਰ ਪਾਸੇ ਚਰਚਾ ਹੋ ਰਹੀ ਹੈ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਭਵਾਨੀਗੜ੍ਹ ਦੇ ਪਿੰਡ ਸ਼ਾਲਾ ਚੌਂਕ ਦੇ ਨਜ਼ਦੀਕ ਇੱਕ ਘਰ ਵਿੱਚ ਵਾਪਰੀ। ਇਸ ਘਰ 'ਚ ਰਹਿ ਰਹੀ ਲੜਕੀ ਨੇ ਆਪਣੇ ਗੁਆਂਢੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਮਾਂ ਮੰਜੇ ਤੋ਼ ਹੇਠਾਂ ਡਿੱਗ ਗਈ ਹੈ। ਜਿਸ ਕਰਕੇ ਉਸ ਦੀ ਮੌਤ ਹੋ ਗਈ। ਜਦੋਂ ਗੁਆਢੀਆਂ ਨੇ ਮੌਕੇ 'ਤੇ ਜਾ ਕੇ ਦਖਿਆ ਤਾਂ ਸਾਰੀ ਤਸਵੀਰ ਸਾਫ਼ ਹੋ ਗਹੀ। ਕਿ ਲੜਕੀ ਨੇ ਕੱਪੜੇ ਧੋਣ ਵਾਲੀ ਥਾਪੀ ਨਾਲ ਆਪਣੀ ਮਾਂ ਦੇ ਸਿਰ 'ਤੇ ਕਈ ਵਾਰ ਕੀਤੇ ਅਤੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਮਹਿਲਾ ਦਾ ਨਾਲ ਮੂਰਤੀ ਹੈ ਜਿਸ ਦੀ ਉਮਰ ਕਰੀਬ 40 ਸਾਲ ਹੈ। ਮੁਲਜ਼ਮ ਲੜਕੀ ਦਾ ਨਾਮ ਨੀਤੂ ਰਾਣੀ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਲੜਕੀ ਨੀਤੂ ਰਾਣੀ ਪਹਿਲਾਂ ਵੀ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਦੀ ਸੀ। ਇਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਲੜਕੀ ਨੀਤੂ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

#crime

#bhawanigarhnews

#samacharpunjab