:

ਰੇਵਾੜੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਦੀ ਮੌਤ, 6 ਜ਼ਖ਼ਮੀwww.samacharpunjab.com


ਹਰਿਆਣਾ ਦੇ ਰੇਵਾੜੀ ਵਿੱਚ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ। ਇਹ ਪੁਲਿਸ ਦੇ ਮੁਤਾਬਕ ਘਟਨਾ ਰੇਵਾੜੀ ਦੇ ਪਿੰਡ ਮਸਾਨੀ ਦੇ ਕੋਲ ਵਾਪਰੀ ਹੈ।ਇੱਥੇ ਤਹਾਨੂੰ ਦੱਸ ਦਿੰਦੇ ਹਾਂ ਕਿ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਹੀ ਕੈਂਪਸ ਵਿੱਚ ਰਹਿਣ ਵਾਲੇ ਲੋਕ ਖਾਟੂ ਸ਼ਿਆਮ ਤੋਂ ਦਿੱਲੀ ਪਰਤ ਰਹੇ ਸਨ, ਜਿਸ ਦੌਰਾਨ ਰੇਵਾੜੀ ਦੇ ਪਿੰਡ ਮਸਾਨੀ ਵਿੱਚ ਉਹ ਆਪਣੀ ਗੱਡੀ ਦਾ ਟਾਇਰ ਬਦਲ ਰਹੇ ਸਨ, ਉਸ ਦੌਰਾਨ ਹੀ ਪਿੱਛੇ ਤੋਂ ਇੱਕ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਅਤੇ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗਾਜ਼ੀਆਬਾਦ ਦੀ ਰਹਿਣ ਵਾਲੀ 39 ਸਾਲਾ ਰੰਜਨਾ ਕਪੂਰ, 54 ਸਾਲਾ ਨੀਲਮ, 50 ਸਾਲਾ ਪੂਨਮ ਜੈਨ, 40 ਸਾਲਾ ਸ਼ਿਖਾ, ਕਾਰ ਚਾਲਕ ਵਿਜੇ ਕੁਮਾਰ (40) ਅਤੇ ਰੇਵਾੜੀ ਦੇ ਪਿੰਡ ਖਰਖੜਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਵਜੋਂ ਹੋਈ ਹੈ।ਜ਼ਖ਼ਮੀਆਂ ਵਿੱਚ ਖਰਖੜਾ ਪਿੰਡ ਵਾਸੀ 24 ਸਾਲਾ ਰੋਹਿਤ, 35 ਸਾਲਾ ਅਜੈ, 23 ਸਾਲਾ ਸੋਨੂੰ, 28 ਸਾਲਾ ਮਿਲਨ, 50 ਸਾਲਾ ਬਰਖਾ ਅਤੇ 46 ਸਾਲਾ ਰਜਨੀ ਸ਼ਾਮਲ ਹਨ। ਫਿਲਹਾਲ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

#accident

#samacharpunjab