:

ਰਾਤ ਵੇਲੇ ਵਹੀਕਲਾਂ ਨੂੰ ਘੇਰ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇwww.samacharpunjab.com


ਬਠਿੰਡਾ ਪੁਲਿਸ ਨੇ ਰਾਤ ਵੇਲੇ ਵਹੀਕਲਾਂ 'ਤੇ ਜਾਂਦੇ ਹੋਏ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਟਰੱਕ ਡਰਾਈਵਰ ਨੇ ਥਾਣਾ ਨੰਦਗੜ ਵਿਖੇ ਇੱਕ ਦਰਖ਼ਾਸਤ ਦਿੱਤੀ ਸੀ ਕਿ ਕੁਝ ਲੋਕ ਰਾਹ ਜਾਂਦੇ ਟਰੱਕ ਡਰਾਈਵਰਾਂ ਨੂੰ ਹੱਥ ਦਾ ਇਸ਼ਾਰਾ ਕਰਕੇ ਮਦਦ ਮੰਗ ਕੇ ਲੁੱਟ ਦਾ ਸ਼ਿਕਾਰ ਬਣਾ ਲੈਦੇ ਹਨ।ਇਹ ਵਿਅਕਤੀ ਰਾਤ ਵੇਲੇ ਟਰੱਕਾਂ ਵਾਲਿਆਂ ਨੂੰ ਲੁੱਟਦੇ ਹਨ। ਥਾਣਾ ਨੰਦਗੜ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇੱਕ ਔਰਤ ਅਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 65000/- ਰੁਪਏ ਬਰਾਮਦ ਕੀਤੇ ਹਨ।ਉੱਥੇ ਹੀ ਪੀ.ਪੀ.ਐੱਸ ਡੀ.ਐੱਸ.ਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਵੱਲੋਂ ਇਸ ਘਟਨਾ ਨੂੰ ਟਰੇਸ ਕਰਦਿਆਂ ਹੋਇਆਂ ਸਪੈਸ਼ਲ ਨਾਕਾਬੰਦੀ ਦੌਰਾਨ 2 ਵਿਅਕਤੀਆਂ ਅਤੇ 1 ਔਰਤ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ 65000/- ਰੁਪਏ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਖ਼ਿਲਾਫ਼ ਮੁਕੱਦਮਾ ਨੰਬਰ 11 ਮਿਤੀ 11.3.2024 ਅ/ਧ 3749ਬੀ, 506 ਆਈ.ਪੀ.ਸੀ ਥਾਣਾ ਨੰਦਗੜ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

#crime

#breakingnews

#samacharpunjab