ਚੋਰੀ ਦੇ ਸ਼ੱਕ 'ਚ ਨੌਜਵਾਨ ਦਾ ਚਾੜ੍ਹਿਆ ਕੁਟਾਪਾ, ਨੰਗਾ ਕਰਕੇ ਕੀਤਾ ਅਣਮਨੁੱਖੀ ਤਸ਼ੱਦਦwww.samacharpunjab.com
- Repoter 11
- 14 Mar, 2024 00:00
ਸ੍ਰੀ ਮੁਕਤਸਰ ਸਾਹਿਬ 'ਚ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਇਕ ਨੌਜਵਾਨ ਨੇ ਕਥਿਤ ਤੌਰ ਤੇ ਦੋਸ਼ ਲਾਏ ਹਨ ਕਿ ਬੈਟਰੀ ਚੋਰੀ ਦੇ ਗਲਤ ਇਲਜਾਮ ਲਗਾ ਕੇ ਉਸਦੀ ਮਾਰਕੁੱਟ ਕੀਤੀ ਗਈ ਅਤੇ ਉਸ ਤੇ ਅਣਮਨੁੱਖੀ ਤਸ਼ੱਦਦ ਹੋਇਆ। ਟਰੱਕਾਂ ਤੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ਲਗਾਉਂਦੇ ਹੋਏ ਇੱਕ ਨੌਜਵਾਨ ਨੂੰ ਅਗਵਾ ਕਰਨ, ਨਗਨ ਹਾਲਤ ਵਿਚ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਗਿੱਦੜਬਾਹਾ ਪੁਲਿਸ ਨੇ ਦੋ ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਿੰਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗਿੱਦੜਬਾਹਾ ਨਿਵਾਸੀ 23 ਸਾਲਾ ਪਵਨਦੇਵ ਪੁੱਤਰ ਛਿੰਦਾ ਸਿੰਘ ਨੇ ਦੱਸਿਆ ਕਿ ਉਹ ਪਿਉਰੀ ਪਿੰਡ ਵਿਖੇ ਰਿੰਕੂ ਗੋਦਾਮ ਵਿਚ ਲੇਬਰ ਦਾ ਕੰਮ ਕਰ ਰਿਹਾ ਸੀ। ਉਥੇ ਇਸ਼ਾਨ ਬਾਂਸਲ ਅਤੇ ਉਸਦਾ ਡਰਾਈਵਰ ਕੁਲਦੀਪ ਸਿੰਘ ਕਾਰ ਤੇ ਆਏ ਅਤੇ ਉਨ੍ਹਾਂ ਨੇ ਜਬਰਦਸਤੀ ਫੜ ਕੇ ਉਸਨੂੰ ਕਾਰ ਵਿਚ ਬਿਠਾ ਲਿਆ। ਉਹ ਬਾਅਦ ਵਿਚ ਉਸ ਨੂੰ ਆਪਣੇ ਫਾਰਮ ਵਿਚ ਲੈ ਗਏ ਜਿੱਥੇ ਟਰੱਕ ਵਿਚ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਇਸ ਦੋਰਾਨ ਉਨ੍ਹਾਂ ਨੇ ਉਸ ਨੂੰ ਨਗਨ ਹਾਲਤ ਵਿਚ ਕੁੱਟਿਆ ਅਤੇ ਉਸ ਨਾਲ ਅਣਮਨੁੱਖੀ ਅਤਿਆਚਾਰ ਵੀ ਕੀਤਾ। ਇਸਦਾ ਪਤਾ ਲੱਗਣ ਤੇ ਜਾਣ ਪਛਾਣ ਦਾ ਇਕ ਵਿਅਕਤੀ ਉਸ ਨੂੰ ਲੈ ਕੇ ਆਇਆ।
#crime
#breakingnews
#samacharpunjab