:

ਬਰਨਾਲਾ - ਵਿਰਾਸਤੀ ਵੇਹੜਾ ਨੇੜੇ ਬੱਸ ਸਟੈਂਡ ਕੋਲੋਂ ਮਿਲੀ ਲਾਸ਼, ਜਾਂਚ ਕਰ ਰਹੀ ਪੁਲਿਸ

0

ਬਰਨਾਲਾ - ਵਿਰਾਸਤੀ ਵੇਹੜਾ ਨੇੜੇ ਬੱਸ ਸਟੈਂਡ ਕੋਲੋਂ ਮਿਲੀ ਲਾਸ਼, ਜਾਂਚ ਕਰ ਰਹੀ ਪੁਲਿਸ

 ਬਰਨਾਲਾ 

ਐਤਵਾਰ ਨੂੰ ਸਵੇਰੇ ਬੱਸ ਸਟੈਂਡ ਕੋਲੋਂ ਇੱਕ ਲਾਸ਼ ਮਿਲੀ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਲਾਸ਼ ਪਹਿਲੀ ਨਜ਼ਰੇ ਕਿਸੇ ਮਜ਼ਦੂਰ ਦੀ ਜਾਪਦੀ ਹੈ। ਆਸੇ ਪਾਸੇ ਦੇ ਕੁਝ ਲੋਕਾਂ ਦੇ ਅਨੁਸਾਰ ਮਰਨ ਵਾਲਾ ਵਿਅਕਤੀ ਮੰਡੀ ਵਿੱਚ ਹੀ ਲੇਬਰ ਦਾ ਕੰਮ ਕਰਦਾ ਸੀ। ਅੱਜ ਸਵੇਰੇ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਇਹ ਲਾਸ਼ ਬੱਸ ਸਟੈਂਡ ਦੀ ਪਿਛਲੀ ਅਨਾਜ ਮੰਡੀ ਨੂੰ ਜਾਂਦੀ ਰੋਡ ਤੇ ਨਵੇਂ ਬਣਾਏ ਵਿਰਾਸਤੀ ਵੇਹੜੇ ਵਿੱਚ ਪਈ ਸੀ। ਜਿੱਥੇ ਨੇਚਰ ਲਵਰ ਗਰੁੱਪ ਦੇ ਮੈਂਬਰਾ ਨੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਦੋਂ ਸਵੇਰੇ ਐਤਵਾਰ ਨੂੰ ਉਹ ਆਏ ਤਾਂ ਉਹਨਾਂ ਨੂੰ ਲਾਸ਼ ਦਾ ਪਤਾ ਲੱਗਿਆ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਹੁਣ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ।