ਗੁਰਦਾਸਪੁਰ 'ਚ ਬਾਈਕ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਨੌਜਵਾਨ ਦੀ ਮੌਤ, 1 ਘੰਟੇ ਤੱਕ ਸੜਕ 'ਤੇ ਪਈ ਰਹੀ ਲਾਸ਼www.samacharpunjab.com
- Repoter 11
- 18 Mar, 2024 06:07
ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਧਿਆਨਪੁਰ ਕੋਟਲੀ ਕੋਲ ਬਾਈਕ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ 'ਚ ਬਾਈਕ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਰੂਪ ਚੰਦ ਵਜੋਂ ਹੋਈ ਹੈ। ਉਸ ਨੌਜਵਾਨ ਦੀ ਲਾਸ਼ ਕਰੀਬ ਇੱਕ ਘੰਟੇ ਤੱਕ ਸੜਕ 'ਤੇ ਪਈ ਰਹੀ।ਸੈਂਕੜੇ ਗੱਡੀਆਂ ਲਾਸ਼ ਕੋਲੋਂ ਲੰਘੀਆਂ ਪਰ ਕਿਸੇ ਨੇ ਵੀ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਇੱਕ ਘੰਟੇ ਬਾਅਦ ਵੀ ਪੁਲਿਸ ਨੇ ਲਾਸ਼ ਨੂੰ ਨਹੀਂ ਚੁੱਕਿਆ। ਮੌਕੇ ’ਤੇ ਪੁੱਜੇ ਥਾਣਾ ਕਲਾਨੌਰ ਦੇ ਏਐਸਆਈ ਸਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਾਈਵੇਟ ਗੱਡੀ ਮੰਗਵਾਈ ਸੀ।ਇਸ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਾਵੇਗਾ ਅਤੇ ਇਸ ਦੀ ਸ਼ਨਾਖਤ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ
#breakingnews
#roadaccident
#samacharpunjab