ਲੁਧਿਆਣਾ ਪੁਲਿਸ ਨੇ ਗੈਂਗਸਟਰ ਮੌਵਿਸ਼ ਬੈਂਸ ਨੂੰ ਕੀਤਾ ਕਾਬੂ, ਭੱਜਦੇ ਸਮੇਂ ਚੌਥੀ ਮੰਜ਼ਿਲ ਤੋਂ ਡਿੱਗਿਆwww.samacharpunjab.com
- Repoter 11
- 21 Mar, 2024 01:01
BREAKING NEWS : ਲੁਧਿਆਣਾ ‘ਚ 14 ਦਿਨ ਪਹਿਲਾਂ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਨੇ ਇਕ-ਦੂਜੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ਵਿੱਚ ਸੀਆਈਏ-2 ਪੁਲਿਸ ਨੇ ਗੈਂਗਸਟਰ ਮੌਵਿਸ਼ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਛਾਪੇਮਾਰੀ ਦੌਰਾਨ ਮੌਵਿਸ਼ ਬੈਂਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਉਸ ਦੀ ਲੱਤ ‘ਤੇ ਵੀ ਸੱਟ ਲੱਗ ਗਈ। ਪੁਲੀਸ ਉਸ ਨੂੰ ਇਲਾਜ ਲਈ ਦੇਰ ਰਾਤ ਸਿਵਲ ਹਸਪਤਾਲ ਲੈ ਗਈ।ਪਤਾ ਲੱਗਾ ਹੈ ਕਿ ਘਟਨਾ ਵਾਲੀ ਰਾਤ ਮੌਵਿਸ਼ ਅਤੇ ਮੁਕੁਲ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਦੋਵਾਂ ਵਿਚਾਲੇ ਗੋਲੀਬਾਰੀ ਹੋਈ। ਪੁਲਿਸ ਦੇਰ ਰਾਤ ਤੱਕ ਮੌਵਿਸ਼ ਦੇ ਬਾਕੀ ਸਾਥੀਆਂ ਦੀ ਭਾਲ ਕਰਦੀ ਰਹੀ। ਲੁਧਿਆਣਾ ਪੁਲਿਸ ਅੱਜ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।ਕਾਰ ਦੇ ਬੋਨਟ ‘ਤੇ ਲੱਗੀਆਂ ਹੋਈਆਂ ਸਨ ਗੋਲੀਆਂ ਗੈਂਗਸਟਰ ਨੇ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ‘ਤੇ ਲੱਗੀਆਂ ਸਨ। ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਸੀ ਅਤੇ ਉਸੇ ਲੀਡ ‘ਤੇ ਕੰਮ ਕਰਦੇ ਹੋਏ ਪੁਲਿਸ ਮੌਵਿਸ਼ ਬੈਂਸ ਤੱਕ ਪਹੁੰਚ ਗਈ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ ਬਰਾਮਦ ਕੀਤੇ ਸਨ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ। ਪੁਲਿਸ ਨੇ ਵੀ ਸੇਫ਼ ਸਿਟੀ ਕੈਮਰਿਆਂ ਨਾਲ ਲਗਾਤਾਰ ਮੁਲਜ਼ਮ ਦੀ ਭਾਲ ਕਰ ਰਹੀ ਸੀ।
#arrested
#CIA-2police
#punjabludhiana
#breakingnews
#samacharpunjab
sourceABPnews