Breaking – ਅੰਮ੍ਰਿਤਸਰ ਵਿਖੇ NRI ਨੂੰ ਮਾਰੀਆਂ ਗੋਲੀਆਂ
- Admin Default
- 24 Aug, 2024 00:59
Breaking – ਅੰਮ੍ਰਿਤਸਰ ਵਿਖੇ NRI ਨੂੰ ਮਾਰੀਆਂ ਗੋਲੀਆਂ
ਅੰਮ੍ਰਿਤਸਰ
ਅੱਜ ਸਵੇਰੇ ਖ਼ਬਰ ਆਈ ਹੈ ਕਿ ਅੰਮ੍ਰਿਤਸਰ ਵਿਖੇ ਪਿੰਡ ਦਰਬੁਰਜੀ ਵਿਖੇ ਇੱਕ ਐਨ ਆਰ ਆਈ ਨੂੰ ਗੋਲੀਆਂ ਮਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖ਼ਮੀ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਬਦਮਾਸ਼ਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਐਨ ਆਰ ਆਈ ਨੂੰ ਗੋਲੀਆਂ ਮਾਰੀਆਂ, ਮੁਲਜ਼ਮਾਂ ਨੇ ਉਸ ਦੇ ਪਰਿਵਾਰ ਦੇ ਸਾਹਮਣੇ ਹੀ 3 ਗੋਲੀਆਂ ਮਾਰੀਆਂ। ਇਸ ਦੌਰਾਨ ਜਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰ ਹਮਲਾਵਾਰਾਂ ਦੇ ਅੱਗੇ ਹੱਥ ਜੋੜਦੇ ਰਹੇ ਲੇਕਿਨ ਹਮਲਾਵਰਾਂ ਨੇ ਇੱਕ ਵੀ ਨਾ ਸੁਣੀ ਅਤੇ ਸੁਖਚੈਨ ਸਿੰਘ ਨੌਜਵਾਨ ਦੇ ਸਿਰ 'ਚ ਅਤੇ ਗਲੇ ਤੇ ਗੋਲੀ ਮਾਰੀ ਜਿਸ ਤੋਂ ਬਾਅਦ ਉਹਨਾਂ ਦੀ ਪਿਸਤੋਲ ਦਾ ਫਾਇਰ ਅੜ ਗਿਆ ਤੇ ਨੌਜਵਾਨ ਉਥੋਂ ਫਰਾਰ ਹੋ ਗਏ, ਫਿਲਹਾਲ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਹਸਪਤਾਲ ਦਾਖਲ ਹੈ ਤੇ ਉਸ ਦੇ ਪਰਿਵਾਰਿਕ ਮੈਂਬਰ ਵੀ ਹਸਪਤਾਲ ਹੈ। ਅਤੇ ਫਿਲਹਾਲ ਜ਼ਖਮੀ ਨੌਜਵਾਨ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਅੱਗੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ।
Source - Babushashi







