ਗੱਡੀ ਲਗਾਉਣ ਤੋਂ ਹੋਏ ਝਗੜੇ ਤੋਂ ਬਾਅਦ ਲੇਡੀ ਪੁਲਿਸ ਅਧਿਕਾਰੀ 'ਤੇ ਸਾਬਕਾ ਫ਼ੌਜੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼
- Admin Default
- 24 Aug, 2024 01:30
ਗੱਡੀ ਲਗਾਉਣ ਤੋਂ ਹੋਏ ਝਗੜੇ ਤੋਂ ਬਾਅਦ ਲੇਡੀ ਪੁਲਿਸ ਅਧਿਕਾਰੀ 'ਤੇ ਸਾਬਕਾ ਫ਼ੌਜੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼
- ਫ਼ੌਜੀ ਦੇ ਪੁੱਤ ਤੇ ਵੀ ਕੀਤਾ ਹਮਲਾ ,, ਮਾਰ ਕੁੱਟ ਦੀ ਵੀਡੀਓ ਹੋਇਆ ਵਾਇਰਲ ,,
ਬਟਾਲਾ( ਗੁਰਦਾਸਪੁਰ)
ਅਕਸਰ ਹੀ ਪੰਜਾਬ ਪੁਲਿਸ ਵਲੋ ਆਪਣੀ ਵਰਦੀ ਦਾ ਰੋਅਬ ਦਿਖਾਉਣ ਅਤੇ ਲੋਕਾਂ ਨਾਲ ਗਲਤ ਸਲੂਕ ਕਰਨ ਦੇ ਕਈ ਮਾਮਲੇ ਸਾਮਣੇ ਆਉਂਦੇ ਹਨ ਕੁਝ ਐਸਾ ਹੀ ਮਾਮਲਾ ਬਟਾਲਾ ਚ ਸਾਮਣੇ ਆਇਆ ਜਿੱਥੇ ਇੱਕ ਮਹਿਲਾ ਪੁਲਿਸ ਅਧਕਾਰੀ ਅਤੇ ਉਸਦੇ ਪਰਿਵਾਰ ਵਲੋ ਆਪਣੇ ਗੁਆਂਡ ਰਹਿੰਦੇ ਸਾਬਕਾ ਫ਼ੌਜੀ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਿਆ ਹਨ ਉਥੇ ਹੀ ਇਸ ਮਾਮਲੇ ਚ ਦੋਵਾਂ ਧਿਰਾ ਵਲੋ ਪੁਲਿਸ ਚ ਸ਼ਕਾਇਤ ਦਿਤੀ ਗਈ ਹੈ ਜਿਸ ਦੀ ਜਾਂਚ ਚੱਲ ਰਹੀ ਹੈ ।
ਮਾਮਲਾ ਬਟਾਲਾ ਦੇ ਦਸ਼ਮੇਸ਼ ਨਗਰ ਦਾ ਹੈ ਜਿੱਥੇ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਕਵਲਪ੍ਰੀਤ ਕੌਰ ਨੇ ਦੱਸਿਆ ਕੀ ਉਹਨਾਂ ਦੇ ਗੁਆਂਡ ਰਹਿ ਰਹੇ ਇੱਕ ਮਹਿਲਾ ਪੁਲਿਸ ਅਧਕਾਰੀ ਨਾਲ ਮਹਿਜ਼ ਮਾਮੂਲੀ ਗੱਡੀ ਘਰ ਤੋ ਬਾਹਰ ਕਰਦੇ ਗੱਲਬਾਤ ਹੋਈ ਸੀ ਜਿਸ ਤੇ ਉਕਤ ਮਹਿਲਾ ਪੁਲਿਸ ਅਧਕਾਰੀ ਨੇ ਫ਼ੌਜੀ ਪ੍ਰੇਮ ਸਿੰਘ ਨੂੰ ਕਰੈਕ ਫ਼ੌਜੀ ਆਖਿਆ ਤਾ ਫ਼ੌਜੀ ਦੇ ਬੇਟੇ ਨੇ ਇਸ ਦਾ ਇਤਰਾਜ਼ ਜਤਾਇਆ ਉਥੇ ਹੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਨੇ ਆਰੋਪ ਲਗਾਇਆ ਕੀ ਗੱਲਬਾਤ ਮਾਮੂਲੀ ਸੀ ਲੇਕਿਨ ਉਕਤ ਪੁਲਿਸ ਅਧਕਾਰੀ ਨੇ ਆਪਣੀ ਵਰਦੀ ਦਾ ਨਾਜਿਆਜ ਫ਼ਾਇਦਾ ਲੈਂਦੇ ਹੋਏ ਪਹਿਲਾ ਉਹਨਾਂ ਦੇ ਬੇਟੇ ਤੇ ਹਮਲਾ ਕੀਤਾ ਅਤੇ ਪ੍ਰੇਮ ਸਿੰਘ ਦਾ ਕਹਿਣਾ ਹੈ ਕੀ ਉਸ ਤੋ ਬਾਅਦ ਉਕਤ ਪੁਲਿਸ ਅਧਕਾਰੀ ਦੇ ਪੂਰੇ ਪਰਿਵਾਰ ਨੇ ਉਸ ਤੇ ਹਮਲਾ ਕੀਤਾ ਅਤੇ ਉਸ ਨਾਲ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਇੱਥੋ ਤਕ ਕੀ ਉਸ ਨੂੰ ਆਪਣੇ ਘਰ ਜ਼ਬਰਦਸਤੀ ਲੈ ਗਏ ਅਤੇ ਸਾਰਿਆ ਨੇ ਕੁਟੀਆ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਸਾਮਣੇ ਆਈ ਹੈ । ਸਾਬਕਾ ਫ਼ੌਜੀ ਦਾ ਪਰਿਵਾਰ ਦਾ ਕਹਿਣਾ ਹੈ ਕੀ ਉਹਨਾਂ ਵਲੋ ਸਥਾਨਿਕ ਪੁਲਿਸ ਨੂੰ ਵੀ ਸ਼ਕਾਇਤ ਦਿਤੀ ਹੈ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ।
ਉਧਰ ਇਸ ਮਾਮਲੇ ਚ ਪੁਲਿਸ ਥਾਣਾ ਸਿਵਿਲ ਲਾਈਨ ਦੇ ਪੁਲਿਸ ਚੌਕੀ ਸਿੰਬਲ ਦੇ ਇੰਚਾਰਜ ਅਸੋਕ ਕੁਮਾਰ ਨੇ ਦੱਸਿਆ ਕੀ ਉਹਨਾਂ ਕੋਲ ਇਸ ਮਾਮਲੇ ਚ ਦੋਵਾਂ ਧਿਰਾ ਦੀ ਸ਼ਕਾਇਤ ਆਈ ਹੈ ਅਤੇ ਇਸ ਮਾਮਲੇ ਚ ਸਾਬਕਾ ਫ਼ੌਜੀ ਅਤੇ ਉਹਨਾਂ ਦੀ ਇਕ ਮਹਿਲਾ ਪੁਲਿਸ ਅਧਕਾਰੀ ਦੇ ਪਰਿਵਾਰ ਦਾ ਮਹਿਜ ਗੱਡੀ ਲਾਉਣ ਨੂੰ ਲੈਕੇ ਝਗੜਾ ਹੋਇਆ ਸੀ ਅਤੇ ਉਹਨਾਂ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਉਹਨਾਂ ਦੱਸਿਆ ਕੀ ਇਸ ਤਕਰਾਰ ਦੀਆ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹਨ ਜਿਸ ਨੂੰ ਲੈਕੇ ਉਹਨਾਂ ਵਲੋ ਮਾਮਲੇ ਦੀ ਜਾਂਚ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।







