ਨਵਾਂ ਘਰ ਬਣਾਉਣ ਦਾ ਸੁਪਨਾ ਲੈ ਕੇ ਗਿਆ ਸੀ ਬਾਹਰ, ਘਰ ਵੀ ਬਣਾ ਲਿਆ, ਪਰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਿਆ ਨਵਾਂ ਘਰ
- Admin Default
- 24 Aug, 2024 01:37
ਨਵਾਂ ਘਰ ਬਣਾਉਣ ਦਾ ਸੁਪਨਾ ਲੈ ਕੇ ਗਿਆ ਸੀ ਬਾਹਰ, ਘਰ ਵੀ ਬਣਾ ਲਿਆ, ਪਰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਿਆ ਨਵਾਂ ਘਰ
- ਇੱਕ ਹੋਰ ਪੰਜਾਬੀ ਨੌਜਵਾਨ ਦੀ ਦੁਬਈ ਵਿੱਚ ਹਾਦਸੇ ਦੌਰਾਨ ਹੋਈ ਮੌਤ
ਬਟਾਲਾ(ਗੁਰਦਾਸਪੁਰ)
ਬਟਾਲਾ ਨਜਦੀਕੀ ਦੇ ਪਿੰਡ ਚੈਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ (ਉਮਰ - 35 ਸਾਲ ) ਦੀ ਸਾਉਦੀ ਅਰਬ ਚ ਹੋਈ ਮੌਤ - ਮੇਜਰ ਮਸੀਹ ਪਿਛਲੇ ਕਰੀਬ 5 ਸਾਲ ਤੋ ਵਿਦੇਸ਼ ਸਾਉਦੀ ਅਰਬ ਚ ਕੰਮ ਕਰਦਾ ਸੀ ਅਤੇ ਉਥੇ ਟਰਾਲਾ ਡਰਾਈਵਰ ਸੀ ਅਤੇ ਬੀਤੇ ਦਿਨੀਂ ਉਸਦੀ ਸੜਕ ਹਾਦਸੇ ਚ ਮੌਤ ਹੋ ਗਈ ,,, ਪਰਿਵਾਰ ਚ ਪਿੱਛੇ ਪਤਨੀ ਅਤੇ ਸਾਢੇ ਪੰਜ ਸਾਲ ਦੀ ਬੇਟੀ ਹੈ ਅਤੇ ਮ੍ਰਿਤਕ ਦਾ ਛੋਟਾ ਭਰਾ ਵੀ ਸਾਉਦੀ ਅਰਬ ਚ ਕਿਸੇ ਕੰਪਨੀ ਚ ਕੰਮ ਕਰਦਾ ਹੈ ਅਤੇ ਉਹ ਕਰੀਬ 5 ਸਾਲ ਪਹਿਲਾਂ ਹੀ ਵਿਦੇਸ਼ ਗਿਆ ਹੈ।
ਪਰਿਵਾਰ ਮ੍ਰਿਤਕ ਦੇਹ ਭਾਰਤ ਭੇਜਣ ਲਈ ਅਪੀਲ ਕਰ ਰਿਹਾ ਹੈ ,,ਓਥੇ ਹੀ ਪਰਿਵਾਰ ਨੇ ਦਸਿਆ ਕਿ ਉਸਨੇ ਆਪਣੀ ਕਮਾਈ ਨਾਲ ਨਵਾਂ ਘਰ ਬਣਾਇਆ ਸੀ ਪਰ ਉਸਨੂੰ ਨਵਾਂ ਘਰ ਦੇਖਣਾ ਨਸੀਬ ਨਹੀਂ ਹੋਇਆ ,,ਨਵੰਬਰ ਮਹੀਨੇ ਵਿੱਚ ਉਸਨੇ ਛੁੱਟੀ ਲੈਕੇ ਘਰ ਆਉਣ ਸੀ ਲੇਕਿਨ ਉਸਦੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖਬਰ ਆ ਗਈ।
Source babushahi







