:

ਬਰਨਾਲਾ– ਜਦੋਂ ਕ੍ਰਿਸ਼ਨ ਭਗਵਾਨ ਦੇ ਭਜਨ ਗਾਉਂਦੇ ਭਗਤਾਂ ਨੇ ਸ਼ੁਰੂ ਕਰ ਦਿੱਤੀ ਪੁਲਿਸ ਖਿਲਾਫ ਨਾਰੇਬਾਜੀ


ਬਰਨਾਲਾ– ਜਦੋਂ ਕ੍ਰਿਸ਼ਨ ਭਗਵਾਨ ਦੇ ਭਜਨ ਗਾਉਂਦੇ ਭਗਤਾਂ ਨੇ ਸ਼ੁਰੂ ਕਰ ਦਿੱਤੀ ਪੁਲਿਸ ਖਿਲਾਫ ਨਾਰੇਬਾਜੀ

 ਬਰਨਾਲਾ 

ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਤਿਉਹਾਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਕੱਢੀ ਜਾਣ ਵਾਲੀ ਪ੍ਰਭਾਤ ਫੇਰੀ ਦੇ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨ ਗਾਉਂਦੇ ਅਤੇ ਜੈਕਾਰੇ ਲਾਉਂਦੇ ਭਗਤਾਂ ਨੇ ਅਚਾਨਕ ਬਰਨਾਲਾ ਪੁਲਿਸ ਦੇ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ। ਘਟਨਾ ਅੱਜ ਸਵੇਰ ਐਤਵਾਰ ਰੇਲਵੇ ਸਟੇਸ਼ਨ ਚੌਂਕ ਦੀ ਹੈ। ਦੱਸ ਦਈਏ ਕਿ ਪਿਛਲੇ ਕਈ ਦਹਾਕਿਆਂ ਤੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਮਿਲ ਕੇ ਸ੍ਰੀ ਗੀਤਾ ਭਵਨ ਤੋਂ ਲੈ ਕੇ ਵੱਖ-ਵੱਖ ਸਥਾਨਾਂ ਤੱਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਹ ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਇੱਕ ਦਿਨ ਪਹਿਲਾਂ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸਵੇਰ ਦੇ ਵਕਤ ਕੱਢੀ ਜਾਂਦੀ ਹੈ। ਇਸ ਦੌਰਾਨ ਸੁਰੱਖਿਆ ਬੰਦੋਬਸਤ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਦਾ ਪ੍ਰਬੰਧ ਪੁਲਿਸ ਦਾ ਹੁੰਦਾ ਹੈ। ਅੱਜ ਸਵੇਰੇ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਭਗਤ ਚਲੇ ਤਾਂ ਇਸ ਦੌਰਾਨ ਪੁਲਿਸ ਦੀ ਨਫਰੀ ਗਾਇਬ ਸੀ। ਸੈਂਕੜਿਆਂ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ
 ਤੇ ਸ੍ਰੀ ਗੀਤਾ ਭਵਨ ਟੱਰਸਟ ਦੀ ਮੁੱਖ ਕਮੇਟੀ ਦੇ ਸੀਨੀਅਰ ਮੈਂਬਰ ਬਰਜਿੰਦਰ ਪਾਲ ਮਿੱਠਾ ਨੇ ਦੱਸਿਆ ਕਿ ਜਿਲੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਕੁਝ ਦਿਨ ਪਹਿਲਾਂ ਦੇ ਦਿੱਤੀ ਗਈ ਸੀ। ਇਸ ਦੌਰਾਨ ਵੱਡਾ ਹਾਦਸਾ ਹੋ ਸਕਦਾ ਸੀ। ਪਰਵਾਤ ਫੇਰੀ ਜਾ ਰਹੀ ਸੀ ਤਾਂ ਅੱਗੋਂ ਟਰੈਫਿਕ ਵੀ ਆ ਰਿਹਾ ਸੀ ਜਿਸ ਕਾਰਨ ਉਹਨਾਂ ਨੂੰ ਬੜੀ ਪਰੇਸ਼ਾਨੀ ਹੋਈ। ਜਿਸ ਦੇ ਚਲਦਿਆਂ ਗੁੱਸੇ ਵਿੱਚ ਆਏ ਭਗਤਾਂ ਨੇ ਉੱਥੇ ਜਾਮ ਲਗਾ ਕੇ ਨਾਰੇਬਾਜੀ ਸ਼ੁਰੂ ਕਰ ਦਿੱਤੀ। ਰੇਲਵੇ ਸਟੇਸ਼ਨ ਤੇ ਲੱਗੇ ਨਾਰੇਬਾਜੀ ਅਤੇ ਧਰਨੇ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਉਹਨਾਂ ਨੇ ਕੰਟਰੋਲ ਕੀਤਾ। ਉਹਨਾਂ ਨੇ ਦੱਸਿਆ ਕਿ ਹਿੰਦੂ ਤਿਉਹਾਰਾਂ ਤੇ ਸ੍ਰੀ ਗਣੇਸ਼ ਵਿਸਰਜਨ ਅਤੇ ਦੁਸ਼ਹਿਰੇ ਦੇ ਦੌਰਾਨ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪ੍ਰਸ਼ਾਸਨ ਨੂੰ ਹਿੰਦੂ ਤਿਉਹਾਰਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖ ਕੇ ਚੰਗੇ ਪ੍ਰਬੰਧ ਕਰਨੇ ਚਾਹੀਦੇ ਹਨ। ਅਜਿਹਾ ਨਾ ਕਰਨ ਤੇ ਹਿੰਦੂ ਸੰਗਠਨਾਂ ਦੇ ਵਿੱਚ ਗੁੱਸਾ ਵਧ ਰਿਹਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media