15 ਲੱਖ ਰੁਪਏ ਚ ਹੋਈ ਸੀ NRI ਨੂੰ ਮਾਰਨ ਦੀ ਡੀਲ: ਅਮਰੀਕਾ ਬੈਠੇ ਵਿਅਕਤੀ ਵੱਲੋਂ ਹੀ ਕਰਵਾਏ ਗਏ ਸੀ ਹਥਿਆਰ ਮੁਹਈਆ - ਪੁਲਿਸ ਕਮਿਸ਼ਨਰ
- Admin Default
- 27 Aug, 2024 00:03
15 ਲੱਖ ਰੁਪਏ ਚ ਹੋਈ ਸੀ NRI ਨੂੰ ਮਾਰਨ ਦੀ ਡੀਲ: ਅਮਰੀਕਾ ਬੈਠੇ ਵਿਅਕਤੀ ਵੱਲੋਂ ਹੀ ਕਰਵਾਏ ਗਏ ਸੀ ਹਥਿਆਰ ਮੁਹਈਆ - ਪੁਲਿਸ ਕਮਿਸ਼ਨਰ
- ਹੁਸ਼ਿਆਰਪੁਰ ਦੀ ਇੱਕ ਸਰਾਂ ਚੋ ਕੀਤਾ ਗਿਆ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ - ਪੁਲਿਸ ਕਮਿਸ਼ਨਰ ਅੰਮ੍ਰਿਤਸਰ
- ਵੱਲਾ ਨਹਿਰ ਦੇ ਨਜ਼ਦੀਕ ਲੁਕਾਏ ਸਨ ਕਰਾਈਮ 'ਚ ਵਰਤੇ ਗਏ ਹਥਿਆਰ
- 10 ਦੇ ਕਰੀਬ ਹਨ ਇਹਨਾਂ ਦੋਸ਼ੀਆਂ ਦੇ ਖਿਲਾਫ ਮਾਮਲੇ ਦਰਜ
ਅੰਮ੍ਰਿਤਸਰ
-ਅੰਮ੍ਰਿਤਸਰ ਦੇ ਦਬੁਰਜੀ ਵਿੱਚ ਐਨਆਰਆਈ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਅਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ, ਜਿਸ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਪਹਿਲਾਂ ਹੀ ਪੰਜ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਵੱਲੋਂ ਲਗਾਤਾਰ ਹੀ ਛਾਪੇਮਾਰੀ ਕੀਤੀਆਂ ਜਾ ਰਹੀਆਂ ਸਨ। ਜਿਸ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਹੁਸ਼ਿਆਰਪੁਰ ਵਿੱਚੋਂ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿੱਦਾਂ ਹੀ ਅੰਮ੍ਰਿਤਸਰ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਕ੍ਰਾਈਮ ਵਿੱਚ ਵਰਤਿਆ ਗਿਆ ਹਥਿਆਰ ਦੀ ਬਰਾਮਦੀ ਕਰਵਾਉਣ ਵਾਸਤੇ ਕਿਹਾ ਗਿਆ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਪੁਲਿਸ ਉੱਤੇ ਗੋਲੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਦੌਰਾਨ ਉਹਨਾਂ ਉੱਤੇ ਵੀ ਗੋਲੀ ਚਲਾਈ ਗਈ ਜਿਸ ਵਿੱਚ ਉਹ ਗੰਭੀਰ ਹੋ ਵਿੱਚ ਜਖਮੀ ਹੋਏ ਹਨ। ਫੜੇ ਗਏ ਦੋਸ਼ੀਆਂ ਦੇ ਖਿਲਾਫ ਉਹ ਪਹਿਲਾਂ ਹੀ 10 ਦੇ ਕਰੀਬ ਮਾਮਲੇ ਦਰਜ ਹਨ ਅਤੇ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਸੱਜਾ ਕੱਟ ਕੇ ਜ਼ਮਾਨਤ ਤੇ ਬਾਹਰ ਨਿਕਲੇ ਹੋਏ ਸਨ।
ਪੁਲਿਸ ਅਧਿਕਾਰੀਆਂ ਮੁਤਾਬਿਕ ਇਹਨਾਂ ਦੀ 15 ਲੱਖ ਰੁਪਏ ਦੇ ਵਿੱਚ ਵਿਦੇਸ਼ ਬੈਠੇ ਹੋਏ ਐਨਆਰਆਈ ਵੱਲੋਂ ਸੁਪਾਰੀ ਦੇ ਕੇ ਦੂਸਰੇ ਐਨਆਰਆਈ ਨੂੰ ਉਮਰਾਨ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਵੱਲੋਂ ਲਗਾਤਾਰ ਹੀ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੋਇਆਂ ਜਿਸ ਦਿਸ ਹੋਟਲ ਦੇ ਵਿੱਚ ਰਹਿ ਗਿਆ ਸੀ ਹੋਟਲਾਂ ਦੇ ਦੌਰਾਨ 85,000 ਦੀ ਨਗਦੀ ਇਸਤੇਮਾਲ ਕੀਤੀ ਗਈ ਸੀ।
ਅੱਗੇ ਬੋਲਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਹੁਣ ਤੱਕ ਮੁੱਖ ਤਿੰਨੇ ਦੋਸ਼ੀਆਂ ਨੂੰ ਗਿਰਿਫਤਾਰ ਕਰ ਲਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਗਿਰਫਤਾਰੀ ਤੋਂ ਪਹਿਲਾਂ ਜਿਨਾਂ ਦੋਸ਼ੀਆਂ ਨੂੰ ਹੁਸ਼ਿਆਰਪੁਰ ਤੋਂ ਗਿਰਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਜਿੱਦਾਂ ਅਸੀਂ ਕਰਾਈਮ ਵਿੱਚ ਵਰਤੇ ਕਿ ਹਥਿਆਰ ਬਰਾਮਦ ਕਰਾਉਣ ਵਾਸਤੇ ਕਿਹਾ ਤਾ ਮੌਕੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਦੋਸ਼ੀਆਂ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ, ਜਿਸ ਤੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਦੌਰਾਨ ਦੋ ਦੋਸ਼ੀਆਂ ਦੇ ਗੋਲੀ ਲੱਗੀ ਜਿਨਾਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਦੱਸਿਆ ਕਿ ਚਾਰ ਦੇ ਕਰੀਬ ਇਹਨਾਂ ਵੱਲੋਂ ਗੋਲੀਆਂ ਪੁਲਿਸ ਤੇ ਚਲਾਈਆਂ ਗਈਆਂ ਸਨ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਦੇ ਦੌਰਾਨ ਇਹ ਜ਼ਖਮੀ ਹੋਏ ਹਨ। ਉਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ 15 ਲੱਖ ਰੁਪ ਦੇ ਵਿੱਚ ਇਹ ਮਰਡਰ ਦੀ ਡੀਲ ਹੋਈ ਸੀ ਅਤੇ ਉਹਨਾਂ ਵੱਲੋਂ ਹਥਿਆਰ ਵੀ ਵਿਦੇਸ਼ ਚ ਬੈਠੇ ਹੋਏ ਵਿਅਕਤੀ ਵੱਲੋਂ ਹੀ ਇਹਨਾਂ ਨੂੰ ਮੁਹਈਆ ਕਰਵਾਏ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਚਾਹੇ ਉਹ ਦੇਸ਼ ਵਿੱਚ ਕੋਈ ਵਿਅਕਤੀ ਹੋਵੇ ਚਾਹੇ ਵਿਦੇਸ਼ ਵਿੱਚ ਖਿਲਾਫ ਜਰੂਰ ਕਾਰਵਾਈ ਕੀਤੀ ਜਾਵੇਗੀ। ਅਤੇ ਉਹਨਾਂ ਨੂੰ ਵੀ ਪੰਜਾਬ ਵਿੱਚ ਲਿਆਂਦਾ ਜਾ ਸਕਦਾ ਹੈ।
ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਹੋਟਲ ਦੇ ਵਿੱਚ ਕਿਸੇ ਵਿਅਕਤੀ ਨੂੰ ਰੱਖਦਾ ਹੈ ਤਾਂ ਉਸਦੇ ਪ੍ਰੋਪਰ ਡਾਕੂਮੈਂਟ ਦੇ ਉੱਤੇ ਕਮਰੇ ਦਿੱਤੇ ਜਾਣ ਤਾਂ ਜੋ ਕਿ ਉਸ ਦੀ ਜਾਣਕਾਰੀ ਪੁਲਿਸ ਨੂੰ ਜਰੂਰਤ ਪੈਣ ਤੇ ਪ੍ਰਾਪਤ ਹੋ ਸਕੇ। ਉਹਨਾਂ ਨੇ ਕਿਹਾ ਕਿ ਜਲਦ ਹੀ ਕਿਸੇ ਨੂੰ ਲੈ ਕੇ ਇੱਕ ਮੁਹਿਮ ਵੀ ਛੇੜ ਰਹੇ ਹਾਂ ਅਤੇ ਮੁਹਿੰਮ ਦੇ ਦੌਰਾਨ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਹੋਟਲ ਵਾਲਾ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਇਹ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਵਿੱਚ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇੱਥੇ ਦੱਸਣ ਯੋਗ ਹੈ ਕਿ ਅੰਮ੍ਰਿਤਸਰ ਦੇ ਦਬੁਰਜੀ ਦੇ ਵਿੱਚ ਐਨਆਰਆਈ ਤੇ ਹੋਇਆ ਹਮਲਾ ਤੋਂ ਬਾਅਦ ਇਹ ਕੇਸ ਕਾਫੀ ਹਾਈ ਪ੍ਰੋਫਾਈਲ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਇਸੇ ਲੜੀ ਦੇ ਤਹਿਤ ਪੁਲਿਸ ਵੱਲੋਂ ਪਹਿਲਾਂ ਹੀ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਅਤੇ ਤਿੰਨ ਮੁੱਖ ਦੋਸ਼ੀਆਂ ਨੂੰ ਵੀ ਅੱਜ ਗਿਰਫਤਾਰ ਕਰ ਲਿਆ ਗਿਆ ਹੈ।
Source babushahi







