:

ਬਾਰਸ਼ ਕਾਰਨ ਗ਼ਰੀਬ ਦੇ ਘਰ ਦੀ ਛੱਤ ਡਿੱਗੀ, ਦੱਬੇ ਗਏ ਹੇਠਾਂ, ਸਰਕਾਰ ਤੋਂ ਮਦਦ ਦੀ ਆਸ


ਬਾਰਸ਼ ਕਾਰਨ ਗ਼ਰੀਬ ਦੇ ਘਰ ਦੀ ਛੱਤ ਡਿੱਗੀ, ਦੱਬੇ ਗਏ ਹੇਠਾਂ, ਸਰਕਾਰ ਤੋਂ ਮਦਦ ਦੀ ਆਸ

ਤਰਨ ਤਾਰਨ

ਤਰਨ ਤਾਰਨ ਮੁਹੱਲਾ ਨਾਨਕਸਰ ਗਲੀ ਨੰਬਰ 5 ਦੇ ਗਰੀਬ ਪਰਿਵਾਰ ਦੇ ਘਰ ਦੇ ਛੱਤ ਡਿੱਗਣ ਕਾਰਨ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ ਲਗਾਤਾਰ ਬਾਰਿਸ਼ਾਂ ਦੇ ਕਾਰਨ ਘਰ ਦੀਆਂ ਛੱਤਾਂ ਦੇ ਹਾਲਤ ਖਸਤਾ ਹੋਣ ਦੇ ਛੱਤ ਡਿੱਗ ਗਈ ਅਤੇ ਸਾਰਾ ਪਰਿਵਾਰ  ਹੇਠਾਂ ਆ ਗਿਆ । 

 ਇਸ ਮੌਕੇ ਪਿੰਡ ਵਾਸੀਆਂ ਇਕੱਠੇ ਹੋ ਕੇ ਪਰਿਵਾਰ ਨੂੰ ਛੱਤ ਦੇ ਹੇਠਾਂ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ।  ਲੋਕਾਂ ਨੇ ਸਰਕਾਰ ਨੂੰ ਮੰਗ ਕਰਦਿਆਂ ਕਿਹਾ ਇਹ ਪਰਿਵਾਰ ਪਹਿਲਾਂ ਹੀ ਬਹੁਤ ਹੀ ਤੰਗੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਇਸ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਚੁੱਕਾ ਹੈ।  ਅਸੀਂ ਸਰਕਾਰ ਕੋ ਮੰਗ ਕਰਦੇ ਆਂ ਕਿ ਇਸ ਗਰੀਬ ਪਰਿਵਾਰ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media