:

ਕਰਜਾ ਚੁੱਕ ਕੇ ਲਿਆ ਸੀ ਟਰੈਕਟਰ, ਚੋਰੀ ਕਰਕੇ ਲੈ ਗਏ ਚੋਰ- ਪੁਲਿਸ ਮੌਕਾ ਵੇਖਣ ਵੀ ਨਹੀਂ ਪੁੱਜੀ


ਕਰਜਾ ਚੁੱਕ ਕੇ ਲਿਆ ਸੀ ਟਰੈਕਟਰ, ਚੋਰੀ ਕਰਕੇ ਲੈ ਗਏ ਚੋਰ- ਪੁਲਿਸ ਮੌਕਾ ਵੇਖਣ ਵੀ ਨਹੀਂ ਪੁੱਜੀ

ਪਰਿਵਾਰ ਨੇ ਰੋ ਰੋ ਦੱਸੀ ਕਹਾਣੀ

ਗੁਰਦਾਸਪੁਰ

- ਗੁਰਦਾਸਪੁਰ ਦੇ ਪੁਲਿਸ ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਦੋਦਵਾਂ ਵਿਖੇ ਪਿਛਲੇ ਦਿਨੀ ਇਕ ਟਰੈਕਟਰ ਚੋਰੀ ਹੋ ਗਿਆ ਸੀ ਅੱਜ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਰੋਂਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਕਰਜ਼ਾ ਚੁੱਕ ਕੇ ਇਹ ਟਰੈਕਟਰ ਖਰੀਦਿਆ ਗਿਆ ਸੀ ਅਤੇ ਇਸੇ ਨਾਲ ਉਹਨਾ ਦੀ ਰੋਜੀ ਰੋਟੀ ਚਲਦੀ ਸੀ। ਮੁਸ਼ਕਿਲ ਨਾਲ ਕਰਜਾ ਤੇ ਵਿਆਜ ਮੁਕਾਇਆ ਸੀ ਤੇ ਹੁਣ ਫਿਰ ਕਰਜ਼ਾ ਚੁੱਕ ਕੇ ਨਵਾਂ ਟਰੈਕਟਰ ਲੈਣਾ ਪਵੇਗਾ ਉਹਨਾਂ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਥਾਣੇ ਵਿਖੇ ਕਰ ਦਿੱਤੀ ਗਈ ਹੈ ਪਰ ਤਿੰਨ ਦਿਨ ਬੀਤ ਜਾਣ ਦੇ ਪਿੱਛੋਂ ਵੀ ਕੋਈ ਪੁਲਿਸ ਅਧਿਕਾਰੀ ਜਾ ਕਰਮਚਾਰੀ ਅੱਜ ਤੱਕ ਸਾਡੀ ਹਵੇਲੀ ਵਿੱਚ ਕੋਈ ਮੌਕਾ ਵੇਖਣ ਨਹੀਂ ਆਇਆ,ਜਿਸ ਕਾਰਨ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਵਾਲੀ ਭਾਵਨਾ ਪਾਈ ਜਾ ਰਹੀ ਹੈ।

ਦੂਜੇ ਪਾਸੇ ਪੁਲਿਸ ਕਰਮਚਾਰੀਆਂ ਤੋਂ ਬਗੈਰ ਉਹ ਲੋਕ ਜਿਨਾਂ ਦੇ ਘਰ ਕੈਮਰੇ ਲੱਗੇ ਹਨ ਉਹ ਵੀ ਕੈਮਰੇ ਚੈੱਕ ਨਹੀਂ ਕਰਨ ਦਿੰਦੇ। ਉਹਨਾਂ ਮੰਗ ਕੀਤੀ ਹੈ ਕਿ ਪੁਲਿਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕਰੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਉਹਨਾਂ ਦਾ ਟਰੈਕਟਰ ਲੱਭ ਕੇ ਉਹਨਾਂ ਨੂੰ ਵਾਪਸ ਦਵਾਏ। ਦੂਜੇ ਪਾਸੇ ਜਦੋਂ ਥਾਨੇ ਦੇ ਪੁਲਿਸ ਅਧਿਕਾਰੀ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਉਹ ਅੱਜ ਹੀ ਇਸ ਦੀ ਜਾਂਚ ਸ਼ੁਰੂ ਕਰ ਦੇਣਗੇ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media