ਸੁਲਤਾਨਪੁਰ ਲੋਧੀ ਤੋਂ ਮਿਲੀ ਲਵਾਰਿਸ ਲਾਸ਼ਸੁ
- Admin Default
- 29 Aug, 2024 06:37
ਸੁਲਤਾਨਪੁਰ ਲੋਧੀ ਤੋਂ ਮਿਲੀ ਲਵਾਰਿਸ ਲਾਸ਼ਸੁ
ਲਤਾਨਪੁਰ ਲੋਧੀ
- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਦੇ ਨਜ਼ਦੀਕ ਤੋਂ ਇਕ ਲਾਵਾਰਿਸ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਹੈ। ਪੁਲਿਸ ਵਾਰਸਾਂ ਦੀ ਭਾਲ ਕਰ ਰਹੀ ਹੈ ਤਾਂ ਜੋ ਮਾਮਲੇ ਸਬੰਧੀ ਪਤਾ ਲਗਾਇਆ ਜਾ ਸਕੇ।ਜਾਂਚ ਅਧਿਕਾਰੀ ਏ ਐੱਸ ਆਈ ਸ਼ਿੰਗਾਰਾ ਸਿੰਘ ਨੇ ਉਕਤ ਲਵਾਰਿਸ ਲਾਸ਼ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੀ ਫਿਲਹਾਲ ਇਸਦੀ ਪਹਿਚਾਣ ਕਰਨ ਵਾਸਤੇ ਲਾਸ਼ ਨੂੰ 72 ਘੰਟੇ ਵਾਸਤੇ ਮੁਰਦਾਘਰ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਦੀ ਸਨਾਖਤ ਕਰਨ ਲਈ ਵਾਰਸਾਂ ਦੀ ਪਹਿਚਾਨ ਕੀਤੀ ਜਾ ਰਹੀ ਹੈ।
Source babushahi







