:

ਮੰਦਰ 'ਚ ਲੱਗੀ ਭਿਆਨਕ ਅੱਗ: ਪੂਰਾ ਮੰਦਰ ਸੜ ਗਿਆ ਪਰ ਮੂਰਤੀ ਬਿਲਕੁਲ ਸੁਰੱਖਿਅਤ, ਪਿੰਡ ਵਾਸੀ ਮੰਨ ਰਹੇ ਬਾਬਾ ਜੀ ਦਾ ਚਮਤਕਾਰ


ਮੰਦਰ 'ਚ ਲੱਗੀ ਭਿਆਨਕ ਅੱਗ: ਪੂਰਾ ਮੰਦਰ ਸੜ ਗਿਆ ਪਰ ਮੂਰਤੀ ਬਿਲਕੁਲ ਸੁਰੱਖਿਅਤ, ਪਿੰਡ ਵਾਸੀ ਮੰਨ ਰਹੇ ਬਾਬਾ ਜੀ ਦਾ ਚਮਤਕਾਰ

ਗੁਰਦਾਸਪੁਰ

ਗੁਰਦਾਸਪੁਰ ਸ਼ਹਿਰ ਦੇ ਦੋਰਾਂਗਲਾ ਮੇਨ ਬਜ਼ਾਰ ਵਿੱਚ ਸਥਿਤ ਜੰਡਿਆਲ ਮਹਾਜਨ ਭਾਈਚਾਰੇ ਦੇ ਧਾਰਮਿਕ ਅਸਥਾਨ ਬਾਬਾ ਸਹਿਜ ਨਾਥ ਦਰਬਾਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਰਹਿਣ ਵਾਲੇ ਲੋਕ ਸਹਿਮ ਗਏ। ਮੰਦਰ ਇੱਕ ਗਲੀ ਵਿੱਚ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਨਹੀਂ ਪਹੁੰਚ ਸਕੀਆਂ। ਆਸ-ਪਾਸ ਦੇ ਲੋਕਾਂ ਨੇ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਧਮਾਕਾ ਹੋਇਆ, ਜਿਸ ਕਾਰਨ ਆਸ-ਪਾਸ ਦੇ ਲੋਕ ਡਰ ਗਏ। ਦੋਰਾਂਗਲਾ ਥਾਣਾ ਇੰਚਾਰਜ ਦਵਿੰਦਰ ਸ਼ਰਮਾ ਵੀ ਮੌਕੇ 'ਤੇ ਪਹੁੰਚ ਗਏ।

ਲਾਈਟ ਦਾ ਕੁਨੈਕਸ਼ਨ ਕੱਟਣ ਤੋਂ ਬਾਅਦ ਮੰਦਿਰ 'ਚ ਮੌਜੂਦ ਨੌਜਵਾਨਾਂ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ, ਅੱਗ ਇੰਨੀ ਭਿਆਨਕ ਸੀ ਕਿ ਸਾਰਾ ਮੰਦਿਰ ਅਤੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਪਰ ਇੱਥੇ ਇੱਕ ਵਵੱਡਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਮੰਦਿਰ ਵਿੱਚ ਸਥਾਪਿਤ ਬਾਬਾ ਸਹਿਜ ਨਾਥ (ਜਿਨ੍ਹਾਂ ਨੂੰ ਪੂਰਨ ਭਗਤ ਵੀ ਕਿਹਾ ਜਾਂਦਾ ਹੈ) ਦੀ ਮੂਰਤੀ ਦਾ ਅੱਗ ਵੀ ਕੁਝ ਵਿਗਾੜ ਨਾ ਪਾਈ।

ਦੱਸ ਦਈਏ ਕਿ  ਮੰਦਰ ਦੀ ਮਾਨਤਾ ਦੂਰ ਦੂਰ ਤੱਕ ਫੈਲੀ ਹੋਈ ਹੈ ਤੇ ਦੇਸ਼ ਤੋਂ ਹੀ ਨਹੀਂ ਬਲਕਿ ਵਿਦੇਸ਼ ਤੋਂ ਵੀ ਮਹਾਜਨ ਬਿਰਾਦਰੀ ਦੇ ਲੋਕ ਇੱਥੇ ਹੋਣ ਵਾਲੇ ਸਮਾਗਮਾਂ ਦੌਰਾਨ ਮੱਥਾ ਟੇਕਣ ਆਉਂਦੇ ਹਨ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media