ਬੀਮਾਰੀ ਤੋਂ ਪ੍ਰੇਸ਼ਾਨ ਦਿਹਾੜੀਦਾਰ ਨੇ ਫਾਹਾ ਲੈ ਕੇ ਦਿੱਤੀ ਜਾਨ
- Admin Default
- 01 Sep, 2024 04:11
ਬੀਮਾਰੀ ਤੋਂ ਪ੍ਰੇਸ਼ਾਨ ਦਿਹਾੜੀਦਾਰ ਨੇ ਫਾਹਾ ਲੈ ਕੇ ਦਿੱਤੀ ਜਾਨ
ਖੰਨਾ
ਅੱਜ ਸਵੇਰੇ ਸਮਰਾਲਾ ਦੀ ਨਵੀਂ ਦਾਣਾ ਮੰਡੀ ਦੇ ਅੰਦਰ ਦਰਖਤ 'ਤੇ ਗਲ ਫਾਹਾ ਲੈ ਕੇ ਇੱਕ ਵਿਅਕਤੀ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਰਾਮ ਦੁਲਾਰਾ ਉਮਰ (40) ਸਾਲ ਹਾਲ ਨਿਵਾਸੀ ਪਿੰਡ ਓਟਾਲਾ ਹੋਈ। ਜਦੋਂ ਸਵੇਰੇ ਕਰੀਬ 9 ਵਜੇ ਮਾਰਕੀਟ ਕਮੇਟੀ ਸਮਰਾਲਾ ਦੇ ਕਰਮਚਾਰੀ ਨੇ ਦਾਣਾ ਮੰਡੀ ਦੇ ਦਰਖਤ ਤੇ ਗਲਫ਼ਾਹਾ ਲ਼ੈ ਕੇ ਆਤਮਹੱਤਿਆ ਕੀਤੀ ਵਿਅਕਤੀ ਲਾਸ਼ ਦੇਖੀ ਤਾਂ ਇਸ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ। ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ। ਸਮਰਾਲਾ ਪੁਲਿਸ ਦੇ ਐਸ ਐਚ ਓ ਡੀ ਪੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਆਤਮਹੱਤਿਆ ਕੀਤੀ ਹੈ ।
ਮ੍ਰਿਤਕ ਦੇ ਜੀਜੇ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਮ ਦੁਲਾਰਾ ਦਿਹਾੜੀ ਜੋਟੇ ਦਾ ਕੰਮ ਕਰਦਾ ਸੀ ਅਤੇ ਕਰੀਬ ਤਿੰਨ ਮਹੀਨਿਆਂ ਤੋਂ ਬਿਮਾਰ ਸੀ ਅਤੇ ਮੇਰਾ ਸਾਲਾ ਰਾਮ ਦੁਲਾਰਾ ਬੀਤੇ ਦਿਨ ਇਹ ਕਹਿ ਕੇ ਗਿਆ ਸੀ ਕਿ ਮੈਂ ਦੁਰਾਹਾ ਵਿੱਚ ਦਵਾਈ ਲੈਣ ਜਾ ਰਿਹਾ ਹਾਂ ਪਰ ਇਹ ਵਾਪਸ ਘਰ ਨਹੀਂ ਆਇਆ। ਮ੍ਰਿਤਕ ਦੇ ਭਾਣਜੇ ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪਿੰਡ ਰੁੜਕੀ ਕਲਾ ਹੈ ਅਤੇ ਬਹੁਤ ਸਾਲਾਂ ਤੋਂ ਇਹ ਸਾਡੇ ਨਾਲ ਪਿੰਡ ਓਟਾਲਾ ਵਿੱਚ ਰਹਿੰਦਾ ਸੀ। ਪਿਛਲੇ ਲੰਬੇ ਸਮੇਂ ਤੋਂ TB ਦੀ ਬਿਮਾਰੀ ਹੋਣ ਕਾਰਨ ਪਰੇਸ਼ਾਨ ਰਹਿੰਦਾ ਸੀ ਕੁਝ ਦਿਨ ਪਹਿਲਾਂ ਇਹ ਘਰੋਂ ਦਵਾਈ ਲੈਣ ਲਈ ਕਹਿ ਕੇ ਨਿਕਲਿਆ ਸੀ ।
ਸਮਰਾਲਾ ਪੁਲਿਸ ਦੇ ਐਸਐਚ ਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮ੍ਰਿਤਕ ਰਾਮ ਦੁਲਾਰਾ ਦਿਹਾੜੀ ਜੋਟੇ ਦਾ ਕੰਮ ਕਰਦਾ ਸੀ ਅਤੇ ਤਿੰਨ ਮਹੀਨਿਆਂ ਤੋਂ TB ਅਤੇ ਪੀਲੀਏ ਦੀ ਬਿਮਾਰੀ ਤੋਂ ਪਰੇਸ਼ਾਨ ਸੀ ਜਿਸ ਕਾਰਨ ਮਾਨਸਿਕ ਪਰੇਸ਼ਾਨੀ ਹੋਣ ਕਾਰਨ ਇਸ ਨੇ ਆਤਮ ਹੱਤਿਆ ਕਰ ਲਈ ਹੈ।
Source babushahi







