:

ਜੰਮੂ 'ਚ ਗੋਲੀਬਾਰੀ ਦੌਰਾਨ ਤਰਨਤਾਰਨ ਦਾ ਜਵਾਨ ਸ਼ਹੀਦ


ਜੰਮੂ 'ਚ ਗੋਲੀਬਾਰੀ ਦੌਰਾਨ ਤਰਨਤਾਰਨ ਦਾ ਜਵਾਨ ਸ਼ਹੀਦ


ਤਰਨਤਾਰਨ

ਜੰਮੂ ਵਿੱਚ ਹੋਈ ਗੋਲੀਬਾਰੀ ਦੌਰਾਨ ਤਰਨ ਤਾਰਨ ਦੇ ਪਿੰਡ ਬੁਰਜ 169 ਦੇ ਨੌਜਵਾਨ ਕੁਲਦੀਪ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਮੌਕੇ ਪਿੰਡ ਬੁਰਜ 169 ਵਿੱਚ ਮਾਹੌਲ ਹੋਇਆ ਗਮਗੀਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼ਹੀਦ ਕੁਲਦੀਪ ਸਿੰਘ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਪੰਜ ਧੀਆਂ ਪੁੱਤਰ ਹਨ ਜਿਨਾਂ ਵਿੱਚੋਂ ਉਹਨਾਂ ਦੇ ਤਿੰਨ ਪੁੱਤਰ ਜੋ ਕਿ ਤਿੰਨੋਂ ਹੀ ਫੌਜ ਵਿੱਚ ਸੇਵਾ ਨਿਭਾ ਰਹੇ ਸਨ।  

ਕੁਲਦੀਪ ਸਿੰਘ ਜੋ ਕਿ ਸਭ ਤੋਂ ਵੱਡਾ ਸੀ ਇਸ ਮੌਕੇ ਉਨਾਂ ਨੇ ਦੱਸਿਆ ਕਿ 10 ਤੋਂ 15 ਦਿਨ ਪਹਿਲਾਂ ਹੀ ਕੁਲਦੀਪ ਛੁੱਟੀ ਕੱਟ ਕੇ ਡਿਊਟੀ ਤੇ ਵਾਪਸ ਗਿਆ ਸੀ।  ਕੁਲਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਤਨੀ ਅਤੇ ਦੋ ਬੱਚੇ ਜੋ ਕੁਲਦੀਪ ਸਿੰਘ ਦੇ ਨਾਲ ਹੀ ਜੰਮੂ ਵਿਖੇ ਰਹਿ ਰਹੇ ਹਨ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਜੋ ਵੀ ਬਣਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਨੇ ਇੱਕ ਜੀ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ ਹੈ। 


Source babushahi 
 

ਤਾਜ਼ਾ ਖ਼ਬਰਾਂ
Gallery
Tags
Social Media