ਬਰਨਾਲਾ– ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਮੁਟਿਆਰ ਬਰਨਾਲਾ ਦੀ ਕੁੜੀ ਦੀ ਹੋਈ ਮੌਤ
- Admin Default
- 04 Sep, 2024 01:04
ਬਰਨਾਲਾ– ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਮੁਟਿਆਰ ਬਰਨਾਲਾ ਦੀ ਕੁੜੀ ਦੀ ਹੋਈ ਮੌਤ
ਬਰਨਾਲਾ
ਕੈਨੇਡਾ ਵਿੱਚ ਰਹਿ ਰਹੀ ਜਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੀ ਪੰਜਾਬੀ ਮੁਟਿਆਰ ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਉਸਦੀ ਲਾਸ਼ ਪੰਜਾਬ ਵਾਪਿਸ ਕਟਵਾਉਣ ਵਿੱਚ ਸਰਕਾਰ ਤੋਂ ਮਦਦ ਮੰਗੀ ਹੈ।
ਕਸਬਾ ਭਦੌੜ ਦੇ ਕਿਸਾਨ ਪਰਿਵਾਰ ਦੀ ਦਸੰਬਰ 2023 ਵਿਚ ਕੈਨੇਡਾ (ਸਰੀ) ਵਿਖੇ ਸਟੱਡੀ ਕਰਨ ਗਈ ਲੜਕੀ ਗੁਰਮੀਤ ਕੌਰ(23) ਪੁੱਤਰੀ ਪਰਮਜੀਤ ਸਿੰਘ ਵਾਸੀ ਭਦੌੜ ਦੀ 1ਸਤੰਬਰ ਨੂੰ ਮੌਤ ਹੋ ਗਈ ਹੈ। ਜੋ ਵਿਆਹ ਕਰਵਾਕੇ ਕੈਨੇਡਾ ਵਿਖੇ ਗਈ ਸੀ।ਲੜਕੀ ਪਿਛਲੇ ਸਮੇਂ ਤੋਂ ਭਦੌੜ ਵਿਖੇ ਮਾਪਿਆਂ ਸਮੇਤ ਨਾਨਕੇ ਘਰ ਰਹਿੰਦੀ ਸੀ।







