ਏ.ਟੀ.ਐਮ. ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ
- Admin Default
- 06 Sep, 2024 01:43
ਏ.ਟੀ.ਐਮ. ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ
ਬਰਨਾਲਾ
ਏ.ਟੀ.ਐਮ. ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਸ੍ਰੀ ਜਤਿੰਦਰਪਾਲ ਸਿੰਘ ਪੀ.ਪੀ.ਐੱਸ. ਉਪ-ਕਪਤਾਨ ਪੁਲਿਸ ਸਾਇਬਰ ਕਰਾਈਮ, ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸ਼ਾ ਨਿਰੇਦਸਾਂ ਅਨੁਸਾਰ ਮਾੜੇ-ਅਨਸਰਾਂ ਪਰ ਕਰਵਾਈ ਕਰਦੇ ਹੋਏ ਬਰਨਾਲਾ ਪੁਲਿਸ ਵੱਲੋਂ ਏ.ਟੀ.ਐਮ. ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ। ਥਾਣਾ ਸਾਈਬਰ ਕਰਾਈਮ, ਬਰਨਾਲਾ ਵਿਖੇ ਏ.ਟੀ.ਐੱਮ. ਬਦਲ ਕੇ ਠੱਗੀ ਮਾਰਨ ਸਬੰਧੀ ਮੁਕੱਦਮਾ ਨੰਬਰ 02 ਮਿਤੀ 10.08.2024 ਅ/ਧ 334, 318(4), 61(2), 303(2) ਬੀ.ਐਨ.ਐਸ ਥਾਣਾ ਸਾਈਬਰ ਕਰਾਈਮ, ਬਰਨਾਲਾ ਦਰਜ ਰਜਿਸਟਰ ਕੀਤਾ ਗਿਆ। ਜਿਸ ਤਹਿਤ ਕਾਰਵਾਈ ਕਰਦੇ ਹੋਏ 02 ਮੁਲਜ਼ਮ ਸੱਤਿਆਵਾਨ ਪੁੱਤਰ ਰੋਸ਼ਨ ਲਾਲ ਵਾਸੀ ਬਰਵਾਲਾ ਜਿਲ੍ਹਾ ਹਿਸਾਰ (ਹਰਿਆਣਾ) ਅਤੇ ਪ੍ਰਦੀਪ ਪੁੱਤਰ ਓਮ ਵਾਸੀ ਰਾਜਥਲ ਜਿਲ੍ਹਾ ਹਿਸਾਰ (ਹਰਿਆਣਾ) ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਇਹ ਦੋਸੀ 2020 ਤੋਂ ਹਰਿਆਣਾ, ਦਿੱਲੀ ਅਤੇ ਪੰਜਾਬ ਵਿੱਚ ਇਸ ਤਰ੍ਹਾਂ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਹਨ। ਇਸ ਤੋ ਇਲਾਵਾ ਹੋਰ ਮੁਲਜਮਾਂ ਦੀ ਪਛਾਣ ਹੋ ਚੁੱਕੀ ਹੈ, ਜਿਹਨਾਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ। ਮੁਕੱਦਮੇ ਦੀ ਹੋਰ ਡੂੰਘਾਈ ਨਾਲ ਤਫਤੀਸ ਕਰਦੇ ਹੋਏ, ਮੁਲਜਮਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਅਤੇ ਰਿਕਵਰੀ ਕੀਤੀ ਜਾਵੇਗੀ। ਮੁਲਜਮ ਸੱਤਿਆਵਾਨ ਪੁੱਤਰ ਰੋਸ਼ਨ ਲਾਲ ਵਾਸੀ ਬਰਵਾਲਾ ਜਿਲਾ ਹਿਸਾਰ (ਹਰਿਆਣਾ) ਪਰ ਦਰਜ ਮੁਕੱਦਮਿਆਂ ਦਾ ਵੇਰਵਾ :-
1. ਮੁਕੱਦਮਾ ਨੰਬਰ 375 ਮਿਤੀ 18-06-2020 ਅ/ਧ 201, 34, 379, 420 ਹਿੰ.ਦ. ਥਾਣਾ ਸਿਟੀ ਸਿਰਸਾ ਜਿਲਾ ਸਿਰਸਾ (ਹਰਿਆਣਾ)
2. ਮੁਕੱਦਮਾ ਨੰਬਰ 259 ਮਿਤੀ 22-08-2020 ਅ/ਧ ਹਿੰ.ਦ. 379,420 ਹਿੰ.ਦ. ਥਾਣਾ ਸਿਵਲ ਲਾਇਨ, ਸਿਰਸਾ ਜਿਲਾ ਸਰਸਾ (ਹਰਿਆਣਾ)







