ਭੀੜ - ਭਾੜ ਵਾਲੇ ਇਲਾਕੇ ਵਿੱਚੋ ਸੋ਼ਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਚੋਰ
- Admin Default
- 06 Sep, 2024 02:02
ਭੀੜ - ਭਾੜ ਵਾਲੇ ਇਲਾਕੇ ਵਿੱਚੋ ਸੋ਼ਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਚੋਰ
ਗੁਰਦਾਸਪੁਰ
ਗੁਰਦਾਸਪੁਰ ਸ਼ਹਿਰ ਵਿੱਚ ਕੁਝ ਦਿਨ ਦੀ ਠੱਲ ਤੋਂ ਬਾਅਦ ਬੀਤੇ ਦਿਨ ਫਿਰ ਭੀੜਭਾੜ ਵਾਲੇ ਇਲਾਕੇ ਜੇਲ ਰੋਡ ਤੋਂ ਇੱਕ ਸ਼ੋਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਸ਼ੋਰੂਮ ਦੇ ਬਾਹਰੋਂ ਚੋਰਾਂ ਨੇ ਮੋਟਰਸਾਈਕਲ ਚੋਰੀ ਨੂੰ ਅੰਜਾਮ ਦਿੱਤਾ ਹੈ ਉਸਦੀ ਕੁਝ ਹੀ ਦੂਰੀ ਤੇ 24 ਘੰਟੇ ਪੁਲਿਸ ਦਾ ਨਾਕਾ ਰਹਿੰਦਾ ਹੈ ਅਤੇ ਟਰੈਫਿਕ ਪੁਲਿਸ ਦੀ ਬੁਲੈਰੋ ਗੱਡੀ ਵੀ ਅਕਸਰ ਚੌਂਕ ਵਿੱਚ ਖੜੀ ਦਿਖਾਈ ਦਿੰਦੀ ਹੈ ਪਰ ਫਿਰ ਵੀ ਦੁਪਹਿਰੇ ਦੋ ਵਜੇ ਸ਼ਰੇਆਮ ਦੋ ਮੋਟਰਸਾਈਕਲ ਚੋਰ ਸਪਲੈਂਡਰ ਮੋਟਰਸਾਈਕਲ ਕੁਝ ਹੀ ਮਿੰਟਾਂ ਵਿੱਚ ਇਥੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਾਲਾਂਕਿ ਮੋਟਰਸਾਈਕਲ ਚੋਰੀ ਕਰਦਿਆਂ ਚੋਰ ਕੈਮਰੇ ਵਿੱਚ ਵੀ ਚੋਰੀ ਹੋਏ ਹਨ।
ਪੀੜਿਤ ਮੋਟਰਸਾਈਕਲ ਚਾਲਕ ਸੁਮਿਤ ਕੁਮਾਰ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਸਪਲੈਂਡਰ ਮੋਟਰਸਾਈਕਲ ਤੇ ਇਜੀ ਡੇ ਮਾਲ ਦੇ ਸਾਹਮਣੇ ਦੇ ਸਾਹਮਣੇ ਇਮੀਗ੍ਰੇਸ਼ਨ ਆਫਿਸ ਵਿੱਚ ਕਿਸੇ ਕੰਮ ਆਇਆ ਸੀ ਅਤੇ 15 ਮਿੰਟਾਂ ਬਾਅਦ ਜਦ ਉਹ ਥੱਲੇ ਆਇਆ ਤਾਂ ਦੇਖਿਆ ਤਾਂ ਉਸਦਾ ਸਪਲੈਂਡਰ ਮੋਟਰਸਾਈਕਲ ਨਹੀਂ ਸੀ। ਜਦੋਂ ਸ਼ੋਰੂਮ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਦਿਖਾਈ ਦਿੱਤਾ ਕਿ ਇੱਕ ਪਗੜੀ ਧਾਰੀ ਅਤੇ ਇੱਕ ਮੋਨਾ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ । ਪੀੜਿਤ ਨੇ ਦੱਸਿਆ ਕਿ ਤੁਰੰਤ ਉਸ ਨੇ ਇਸ ਦੀ ਸੂਚਨਾ ਸਿਟੀ ਥਾਣੇ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੋਟਰਸਾਈਕਲ ਲੱਭਣ ਲਈ ਅਪੀਲ ਕੀਤੀ ਹੈ
Source babushahi







