94 ਹਜ਼ਾਰ ਰੁਪਏ ਲੈ ਕੇ ਜਾਂਦੇ ਵਿਅਕਤੀ ਨਾਲ ਹੋਈ ਅਨਹੋਣੀ, ਪੜ੍ਹੋ ਖਬਰ ਕੀ ਵਾਪਰੀ ਘਟਨਾਂ
- Reporter 12
- 08 Sep, 2023 06:53
94 ਹਜ਼ਾਰ ਰੁਪਏ ਲੈ ਕੇ ਜਾਂਦੇ ਵਿਅਕਤੀ ਨਾਲ ਹੋਈ ਅਨਹੋਣੀ, ਪੜ੍ਹੋ ਖਬਰ ਕੀ ਵਾਪਰੀ ਘਟਨਾਂ
ਸੰਗਰੂਰ
ਸੰਗਰੂਰ ਦੇ ਮੂਨਕ ਇਲਾਕੇ ਵਿੱਚ 2 ਬਾਈਕ ਸਵਾਰਾਂ ਨੇ ਇੱਕ ਲੋਨ ਕੰਪਨੀ ਦੇ ਮੁਲਾਜ਼ਮਾਂ ਨੂੰ ਲੁੱਟ ਲਿਆ। ਉਸ ਦੇ ਬੈਗ 'ਚ ਰੱਖਿਆ 94 ਹਜ਼ਾਰ 895 ਰੁਪਏ, ਸੈਮਸੰਗ ਕੰਪਨੀ ਦਾ ਟੈਬਲੇਟ ,ਬਾਇਓਮੈਂਟ੍ਰਿਕ ਚਾਰਜ ਅਤੇ ਹੋਰ ਸਮਾਨ ਲੈ ਗਏ। ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੂਨਕ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਭਾਰਤ ਫਾਇਨੈਂਸ ਦੇ ਕਰਮਚਾਰੀ ਸੌਰਵ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਕੰਪਨੀ ਔਰਤਾਂ ਦੇ ਸਮੂਹਾਂ ਨੂੰ ਕਰਜ਼ਾ ਦਿੰਦੀ ਹੈ। ਉਹ ਕਰਜ਼ੇ ਦੀ ਕਿਸ਼ਤ ਦੀ ਰਕਮ ਲੈ ਕੇ ਪਿੰਡ ਮਨਿਆਣਾ ਅਤੇ ਰਾਮਪੁਰ ਤੋਂ ਆ ਰਿਹਾ ਸੀ ਤਾਂ ਦੋ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੇ ਬੈਗ ਵਿੱਚ 94 ਹਜ਼ਾਰ 895 ਰੁਪਏ ਅਤੇ ਹੋਰ ਸਮਾਨ ਲੈ ਗਏ |