ਚਿੱਟੇ ਵਰਗੇ ਘਾਤਕ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਅਤੀ ਜਾਰੂਰੀ -ਐਸ ਐਚ ਓ ਕਮਲਜੀਤ ਸਿੰਘ ਗਿੱਲ
- Reporter 12
- 08 Sep, 2023
ਚਿੱਟੇ ਵਰਗੇ ਘਾਤਕ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਅਤੀ ਜਾਰੂਰੀ -ਐਸ ਐਚ ਓ ਕਮਲਜੀਤ ਸਿੰਘ ਗਿੱਲ
ਬਰਨਾਲਾ
ਮਹਿਲ ਕਲਾਂ 08ਸਤੰਬਰ- ਪਿੰਡ ਛੀਨੀਵਾਲ ਕਲਾ ਵਿਖੇ ਥਾਣਾ ਮਹਿਲ ਕਲਾ ਦੇ ਮੁੱਖ ਅਫਸਰ ਇੰਸਪੈਕਟਰ ਕਮਲਜੀਤ ਸਿੰਘ ਵੱਲੋ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਚਿੱਟੇ ਵਰਗੇ ਦੈਂਤ ਨੂੰ ਖਤਮ ਕਰਨ ਲਈ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਬੁਹਤ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਤੁੰਰਤ ਹਰੇਕ ਵਿਅਕਤੀ ਮੇਰੇ ਨਾਲ ਸਿੱਧਾ ਰਾਬਤਾ ਕਰ ਸਕਦਾ ਹੈ ਅਤੇ ਮਾਣਯੋਗ ਡੀ ਜੀ ਪੀ ਪੰਜਾਬ ਅਤੇ ਜਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਕ ਦੀਆ ਸਖ਼ਤ ਹਦਾਇਤਾਂ ਹਨ ਕਿ ਪੰਜਾਬ ਦੀ ਨੋਜਵਾਨੀ ਨੂੰ ਬਚਾਉਣ ਲਈ ਕਿਸੇ ਵੀ ਨਸਾਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਨੌਜਵਾਨ ਇਸ ਦਲਦਲ ਵਿੱਚ ਫਸ ਗਿਆ ਹੈ ਤਾਂ ਉਹ ਪਰਿਵਾਰ ਸਾਡੇ ਨਾਲ ਸਿੱਧਾ ਸੰਪਰਕ ਕਰਨ ਤਾਂ ਜੋ ਉਹਨਾ ਦਾ ਇਲਾਜ ਕਰਵਾਇਆ ਜਾ ਸਕੇ ।ਇਸ ਮੌਕੇ ਭਾਕਿਯੂ ਕਾਦੀਆ ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ, ਸਰਪੰਚ ਸਿਮਲਜੀਤ ਕੌਰ,, ਪੰਚ ਨਿਰਭੈ ਸਿੰਘ ਢੀਡਸਾ ,ਨੰਬਰਦਾਰ ਅਵਤਾਰ ਸਿੰਘ ਬਾਰੂ ,ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਆਪ ਆਗੂ ਨਿਰਭੈ ਸਿੰਘ ,ਹੈੱਡ ਗ੍ਰੰਥੀ ਬਾਬਾ ਪ੍ਰੀਤਮ ਸਿੰਘ ,ਮਜਦੂਰ ਆਗੂ ਏਕਮ ਸਿੰਘ ,ਜਗਜੀਤ ਸਿੰਘ ਜੱਗਾ , ਪੰਚ ਮੇਜਰ ਸਿੰਘ , ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋ, ਅਜਮੇਰ ਸਿੰਘ ਹੁੰਦਲ਼ ,ਜਸਵਿੰਦਰ ਸਿੰਘ ਧਾਲੀਵਾਲ ,ਕਾਂਗਰਸ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਕੌਰ ਸਿੰਘ ,ਸਾਧੂ ਸਿੰਘ ,ਕਲੱਬ ਪ੍ਰਧਾਨ ਸੁਖਵਿੰਦਰ ਸਿੰਘ, ਹਰਦੇਵ ਸਿੰਘ ਖ਼ਾਲਸਾ, ਰਮਨਦੀਪ ਸਿੰਘ ,SDO ਲਖਵੀਰ ਸਿੰਘ ,ਗੁਰਮੀਤ ਸਿੰਘ ਬਦੋਹਲ ,ਕਾਕਾ ਸਿੰਘ, ਕੋਰ ਸਿੰਘ ਮੱਘੀਕੇ, ਜਗਤਾਰ ਸਿੰਘ ਅਦਿ ਆਗੂ ਹਾਜ਼ਰ ਸਨ।