:

ਜੇਲ੍ਹ ਵਿੱਚੋਂ ਬਾਹਰ ਆਇਆ ਝੋਟਾ, ਸੁਣੋ ਕੀ ਹੋਇਆ ਬਾਹਰ ਆਉਂਦਿਆ

0

ਜੇਲ੍ਹ ਵਿੱਚੋਂ ਬਾਹਰ ਆਇਆ ਝੋਟਾ, ਸੁਣੋ ਕੀ ਹੋਇਆ ਬਾਹਰ ਆਉਂਦਿਆ


ਮੁਕਤਸਰ ਸਾਹਿਬ

ਨਸ਼ਾ ਛਡਾਓ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਵਾਲਾ ਮਾਨਸਾ ਦਾ ਪਰਮਿੰਦਰ ਸਿੰਘ ਉਰਫ ਝੋਟਾ ਕਰੀਬ ਦੋ ਮਹੀਨਿਆਂ ਬਾਅਦ ਜੇਲ ਚੋ ਬਾਹਰ ਆ ਗਿਆ ਹੈ। ਮੁਕਤਸਰ ਦੀ ਜੇਲ੍ਹ ਵਿਚ ਉਸ ਨੂੰ ਲੈਣ ਲਈ ਹਜ਼ਾਰ ਲੋਕ ਪਹੁੰਚ ਗਏ। ਨਸ਼ਾ ਵਿਰੋਧੀ ਲਹਿਰ ਨੂੰ ਪ੍ਰਫੁਲਤ ਕਰਕੇ ਸ਼ੋਸ਼ਲ ਮੀਡੀਆ ਤੇ ਆਮ ਲੋਕਾਂ ਦਾ ਹੀਰੋ ਬਣਿਆ ਪੁਲਿਸ ਵੱਲੋਂ ਪਾਏ ਗਏ ਇਕ ਕੇਸ ਵਿੱਚ ਜੇਲ ਵਿਚ ਸੀ। ਉਸ ਤੇ ਕੁਝ ਲੋਕਾਂ ਦੀ ਕੁੱਟ ਮਾਰ ਕਰਨ ਦਾ ਦੋਸ਼ ਸੀ। ਲੇਕਿਨ  ਝੋਟੇ ਦੇ ਫੋਲੋਅਰਾਂ ਦਾ ਕਹਿਣਾ ਹੈ ਕਿ ਉਕਤ ਲੋਕ ਨਸ਼ਾ ਵੇਚਦੇ ਹਨ। ਜਿਸ ਕਰਕੇ ਉਹਨਾਂ ਦੀ ਲਾਈਵ ਹੋ ਕੇ ਕਟਾਈ ਕੀਤੀ ਗਈ ਸੀ। ਜੇਲ੍ਹ ਵਿੱਚੋਂ ਬਾਹਰ ਆਉਂਦਿਆ ਹੀ ਝੋਟੇ ਨੇ ਆਪਣੇ ਮੁਹਿੰਮ ਦੀ ਤਿਆਰੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਹੈ।