:

- ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ*

0

- ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ*


- ਪੁਲਿਸ ਅਤੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ 10 ਸਕੂਲਾਂ 'ਚ ਸੈਮੀਨਾਰ

* ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦਾ ਸੱਦਾ

ਬਰਨਾਲਾ, 13 ਸਤੰਬਰ

   ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ - ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਤੇ ਐੱਸ ਐੱਸ ਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਹੇਠ ਬਰਨਾਲਾ ਪ੍ਰਸ਼ਾਸਨ ਵਲੋਂ ਨਸ਼ਿਆਂ ਖ਼ਿਲਾਫ਼ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।
     ਇਸ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸਮਸ਼ੇਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਰਜਿੰਦਰ ਪਾਲ ਸਿੰਘ ਦੀ ਦੇਖ-ਰੇਖ ਹੇਠ ਸਕੂਲਾਂ ਵਿੱਚ ਸੈਮੀਨਾਰ ਕੀਤੇ ਗਏ। ਪੁਲਿਸ ਵਿਭਾਗ ਵੱਲੋਂ ਜ਼ਿਲ੍ਹੇ ਦੇ 10 ਚੁਣੇ ਹੋਏ ਸਕੂਲਾਂ ਦੇ 1850 ਵਿਦਿਆਰਥੀਆਂ, 215 ਅਧਿਆਪਕਾਂ ਤੇ 370 ਮਾਪਿਆਂ ਨੂੰ ਨਸ਼ਿਆਂ ਦੀ ਰੋਕਥਾਮ ਅਤੇ ਕਾਨੂੰਨੀ ਬਰੀਕੀਆਂ ਸਬੰਧੀ ਸੈਮੀਨਾਰ ਰਾਹੀਂ ਜਾਗਰੂਕ ਕੀਤਾ ਗਿਆ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਸਸਸਸ ਧੌਲਾ ਵਿਖੇ ਏ ਐੱਸ ਆਈ ਦਵਿੰਦਰ ਸਿੰਘ ਅਤੇ ਨੋਡਲ ਜਸਵਿੰਦਰ ਸਿੰਘ, ਸਸਸਸ ਫਰਵਾਹੀ ਵਿਖੇ ਐੱਸ ਐੱਚ ਓ ਬਲਜੀਤ ਸਿੰਘ ਅਤੇ ਨੋਡਲ ਅਫ਼ਸਰ ਪੰਕਜ ਬਾਂਸਲ, ਸਸਸਸ ਮੌੜਾਂ ਵਿਖੇ ਐੱਸ ਆਈ ਅੰਮ੍ਰਿਤ ਸਿੰਘ ਅਤੇ ਨੋਡਲ ਸੰਦੀਪ ਸਿੰਘ, ਸਸਸਸ ਖੁੱਡੀ ਕਲਾਂ ਵਿਖੇ ਡੀ ਐੱਸ ਪੀ ਕੁਲਵੰਤ ਸਿੰਘ ਅਤੇ ਨੋਡਲ ਅਫ਼ਸਰ ਜਗਸੀਰ ਸਿੰਘ ਸਸਸਸ ਛਾਪਾ ਵਿਖੇ ਐੱਸ ਐਚ ਓ ਬਲਦੇਵ ਸਿੰਘ ਅਤੇ ਨੋਡਲ ਅਫ਼ਸਰ ਬੀਰਬਲ ਸਿੰਘ, ਸਸਸਸ ਮੂੰਮ ਵਿਖੇ ਡੀ ਐੱਸ ਪੀ ਕੰਵਲਪਾਲ ਸਿੰਘ ਅਤੇ ਨੋਡਲ ਅਫ਼ਸਰ ਜਤਿੰਦਰ ਸਿੰਘ, ਸਸਸਸ ਢਿੱਲਵਾਂ ਵਿਖੇ ਏ ਐੱਸ ਆਈ ਗੁਰਤੇਜ ਸਿੰਘ ਅਤੇ ਨੋਡਲ ਅਫ਼ਸਰ ਬਲਵਿੰਦਰ ਸਿੰਘ, ਸਸਸਸ ਪੱਖੋ ਕਲਾਂ ਵਿਖੇ ਇੰਸ ਜਗਜੀਤ ਸਿੰਘ ਅਤੇ ਨੋਡਲ ਅਫ਼ਸਰ ਰਣਜੀਤ ਸਿੰਘ, ਸਸਸਸ ਚੀਮਾ ਜੋਧਪੁਰ ਵਿਖੇ ਐੱਸ ਐੱਚ ਓ ਕਰਨ ਸ਼ਰਮਾ ਅਤੇ ਨੋਡਲ ਜਤਿੰਦਰ ਜੋਸ਼ੀ ਅਤੇ ਸਸਸਸ ਸੇਖਾ ਵਿਖੇ ਡੀ ਐੱਸ ਪੀ ਗੁਰਬਚਨ ਸਿੰਘ ਅਤੇ ਨੋਡਲ ਰਾਜਾ ਸਿੰਘ ਨੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਅਤੇ ਮੁਹਿੰਮ ਵਿਚ ਸਹਿਯੋਗ ਦਾ ਸੱਦਾ ਦਿੱਤਾ।
ਇਸ ਮੌਕੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਤੋਂ ਨਸ਼ਿਆਂ ਖਿਲਾਫ ਸੁਝਾਅ ਵੀ ਮੰਗੇ ਗਏ। ਇਸ ਮੌਕੇ ਸਕੂਲਾਂ ਦੇ ਮੁਖੀ, ਮੈਨੇਜਮੈਂਟ ਕਮੇਟੀਆਂ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ।