:

ਕੁੱਟਮਾਰ ਦੇ ਮਾਮਲੇ 'ਚ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ

0

ਕੁੱਟਮਾਰ ਦੇ ਮਾਮਲੇ 'ਚ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ 


ਬਰਨਾਲਾ ,15 ਸਤੰਬਰ 

ਕੁੱਟਮਾਰ ਦੇ ਮਾਮਲੇ 'ਚ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਸਟੇਸ਼ਨ ਧਨੌਲਾ ਦੇ ਠਾਣੇਦਾਰ ਜਸਪਾਲ ਸਿੰਘ ਕੋਲ ਕਰਮਦੀਨ ਸਿੰਘ ਪੁੱਤਰ ਨਿੱਕਾ ਸਿੰਘ ਖਾਨ ਵਾਸੀ ਮਾਨ ਪੱਤੀ ਧਨੌਲਾ ਦੇ ਬਿਆਨ ਤੇ ਰਣਜੀਤ ਸਿੰਘ ਪੁੱਤਰ ਹਜੂਰਾ ਸਿੰਘ ,ਗੁਰਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਸੁਰਜੀਤ ਪਤਨੀ ਰਣਜੀਤ ਸਿੰਘ ਭੈਣੀ ਮਹਰਾਜ ਖਿਲਾਫ਼ ਪਰਚਾ ਦਰਜ ਕੀਤਾ ਹੈ | ਓਹਨਾ ਦਸਿਆ ਕਿ ਮੈਂ ਅਤੇ ਮੇਰਾ ਭਰਾ ਦੋਵੇ ਜਾਣੇ ਸਾਡੇ ਪਿੰਡ ਦੀ ਲੱਕੀ ਵਰਕਸ਼ਾਪ ਤੇ ਟਰਾਲੀ ਠੀਕ ਕਰਵਾਉਣ ਲਈ ਗਏ ਸਨ , ਜਦੋ ਅਸੀਂ ਘਰ ਵਾਪਸ ਆ ਰਹੇ ਸੀ ਤਾ ਰਣਜੀਤ ਸਿੰਘ ਤੇ ਉਸਦੇ ਸਾਥੀਆਂ ਨੇ ਸਾਂਨੂੰ  ਘੇਰ ਕੇ  ਕੁੱਟਮਾਰ ਕੀਤੀ | ਫਿਲਹਾਲ ਪੁਲਿਸ ਦੀ ਕਾਰਵਾਈ ਜਾਰੀ ਹੈ |