:

ਕੁੱਟਮਾਰ ਦੇ ਮਾਮਲੇ ਵਿਚ ਚਾਰ ਵਿਅਕਤੀਆ ਸਮੇਤ ਦਸ ਵਿਅਕਤੀਆ ਖਿਲਾਫ ਮਾਮਲਾ ਦਰਜ


ਕੁੱਟਮਾਰ ਦੇ ਮਾਮਲੇ ਵਿਚ ਚਾਰ ਵਿਅਕਤੀਆ ਸਮੇਤ ਦਸ ਵਿਅਕਤੀਆ ਖਿਲਾਫ ਮਾਮਲਾ ਦਰਜ 

ਬਰਨਾਲਾ 19 ਸਤੰਬਰ 

ਕੁੱਟਮਾਰ ਦੇ ਮਾਮਲੇ ਵਿਚ ਚਾਰ ਵਿਅਕਤੀਆ ਸਮੇਤ ਦਸ ਵਿਅਕਤੀਆ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਗਿਆ | ਠਾਣਾ ਤਪਾ ਦੇ ਠਾਣੇਦਾਰ ਜਸਵਿੰਦਰ ਸਿੰਘ ਨੇ ਬਲਕਾਰ ਸਿੰਘ ਵਾਸੀ ਲਸ਼ਕਰੀ ਪੱਤੀ ਢਿਲਵਾਂ ਦੇ ਬਿਆਨਾਂ ਅਨੁਸਾਰ ਗੋਰਾ ਸਿੰਘ ਵਾਸੀ ਪੱਖੋਂ ਕਲਾਂ , ਸੁਖੀ ਸਿੰਘ ਵਾਸੀ  ਅਕਲੀਆ , ਲਵੀ ਸਿੰਘ ਵਾਸੀ ਰੂੜੇਕੇ ਕਲਾਂ , ਵਿੱਕੀ ਸਿੰਘ ਵਾਸੀ ਤਪਾ ਅਤੇ ਨਵਜੋਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਹਿਤਾ ਅਤੇ ਹੋਰ 4 - 5 ਨਾਮਾਲੂਮ ਵਿਅਕਤੀਆ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ | ਜਾਣਕਾਰੀ ਲਈ ਦਸਿਆ ਕਿ ਠਾਣੇਦਾਰ ਜਸਵਿੰਦਰ ਸਮੇਤ ਸਾਥੀ ਕਰਮਚਾਰੀ ਦੇ ਸੱਕੀ ਪੁਰਸਾ ਦੇ ਸਬੰਧ ਵਿਚ ਤਾਂਜੋ ਕੈਂਚੀਆਂ ਤਪਾ ਮੌਜੂਦ ਸੀ ਤਾ ਮੁੱਦਈ ਦੇ ਬਿਆਨਾਂ ਨੇ ਤਹਰੀਰ ਕਰਵਾਇਆ ਕਿ 14 ਸਤੰਬਰ ਨੂੰ ਉਹ ਪਿੰਡ ਹੀ ਨਾਈ ਦੀ ਦੁਕਾਨ ਤੇ ਵਾਲ ਕਟਵਾਉਣ ਲਈ ਗਿਆ ਸੀ , ਓਥੇ ਦੋਸ਼ੀ ਉਕਤਾਂਨ ਵੀ ਦੁਕਾਨ ਅੰਦਰ ਆ ਗਏ , ਜਿਨ੍ਹਾਂ ਨੇ ਮੁਦਈ ਦੀ ਕੁੱਟਮਾਰ ਕੀਤੀ | ਉਸਦੇ ਗਲੇ ਵਿਚ ਪਾਈ ਚਾਂਦੀ ਦੀ ਚੇਨ ਝੱਪਟ ਮਾਰ ਕੇ ਖੋਹ ਲਈ | ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ | ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ |