:

ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀਆ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀਆ ਖਿਲਾਫ ਪਰਚਾ ਦਰਜ 

ਬਰਨਾਲਾ 20 ਸਤੰਬਰ 

ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀਆ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ | ਠਾਣਾ ਬਰਨਾਲਾ ਦੇ ਠਾਣੇਦਾਰ ਸੁਖਵਿੰਦਰ ਸਿੰਘ ਨੇ ਕੁਲਵਿੰਦਰ ਕੌਰ ਪਤਨੀ ਵਿਕਰਮਜੀਤ ਸਿੰਘ ਵਾਸੀ ਬਸਤੀ ਪੂਰਨ ਸਿੰਘ ਵਾਲੀ ਜਿਲ਼ਾ ਫਿਰੋਜਪੁਰ ਦੇ ਬਿਆਨਾਂ ਤੇ ਵਿਕਰਮਜੀਤ ਸਿੰਘ , ਰਵਿੰਦਰ ਸਿੰਘ ਪੁੱਤਰ ਦਾਰੀ ਸਿੰਘ ਵਾਸੀ ਕਿੱਲਾ ਪੱਤੀ ਹੰਡਿਆਇਆ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ | ਓਹਨਾ ਦਸਿਆ ਕਿ ਮੇਰਾ ਵਿਆਹ 2020 ਨੂੰ ਵਿਕਰਮਜੀਤ ਸਿੰਘ ਨਾਲ ਹੋਇਆ ਸੀ , ਤੇ ਮੁਦਈ ਦੇ  ਸਹੁਰਾ ਪਰਿਵਾਰ ਨੇ  ਵਿਆਹ ਤੋਂ ਤਿੰਨ ਮਹੀਨਾ ਬਾਅਦ ਦਹੇਜ ਹੋਰ ਮੰਗਣ ਲੱਗ ਗਏ ,ਹੋਰ ਦਹੇਜ ਨਾ ਲਿਆਉਣ ਤੇ ਓਹਨਾ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ | ਪਿੰਡ ਦੇ ਮੋਹਤਵਰ ਪੁਰਸ਼ਾਂ ਰਾਜੀਨਾਮਾ ਕਰਵਾ ਕੇ ਸਹੁਰੇ ਘਰ ਤੋਰ ਦਿੱਤਾ | ਮੁਦਈ ਨੇ  11 ਸਤੰਬਰ ਨੂੰ ਗੁਰਦੁਵਾਰਾ ਅੜੀਸਰ   ਸਾਹਿਬ ਮੱਥਾ ਟੇਕਣ ਜਾਣਾ ਸੀ | ਇਨ੍ਹਾਂ ਨੇ ਮੁਦਈ ਨੂੰ  ਤੰਗ ਕਰਨਾ  ਸ਼ੁਰੂ ਕਰ ਦਿੱਤਾ ਮੁਦਈ ਦੇ ਸਹੁਰੇ ਪਰਿਵਾਰ ਨੇ  ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਮੇਰੇ ਘਰਵਾਲਾ ਵਿਕਰਮਜੀਤ ਸਿੰਘ ਅਤੇ ਮੇਰਾ ਦਿਉਰ ਰਵਿੰਦਰ ਸਿੰਘ ਅਤੇ ਮੇਰੀ ਸੱਸ ਸਿੰਦਰ ਕੌਰ ਸ਼ਾਮਿਲ ਸਨ | ਉਕਤ ਮਾਮਲਾ ਦਰਜ ਹੋ ਗਿਆ ਹੈ |