:

ਚੋਰੀ ਕਰਨ ਦੇ ਮਾਮਲੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ


ਚੋਰੀ ਕਰਨ ਦੇ ਮਾਮਲੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ 

ਬਰਨਾਲਾ 22 ਸਤੰਬਰ 

ਚੋਰੀ ਕਰਨ ਦੇ ਮਾਮਲੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ | ਥਾਣਾ ਧਨੌਲਾ ਦੇ ਥਾਣੇਦਾਰ ਜਸਵੀਰ ਸਿੰਘ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਰਜਿਸਟਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੇਰੀ ਦੁਕਾਨ ਪ੍ਰੀਤ ਟੈਲੀਕਾਮ ਨਾਮ ਤੇ ਬੱਸ ਸਟੈਂਡ ਕੱਟੂ ਹੈ , ਜਿਸ ਵਿਚ 26, 27 ਅਗਸਤ ਦੀ ਦਰਮਿਆਨੀ ਰਾਤ ਨੂੰ ਦੁਕਾਨ ਦੀ ਸੱਤ ਤੇ , ਜੋ ਕਿ ਬਾਲੇ ਪਾਏ ਹੋਏ ਹਨ , ਅਗਲੇ ਦਿਨ ਅੱਠ ਮੋਬਾਈਲ ਟੱਚ ਅਤੇ ਛੇ ਮੋਬਾਈਲ ਕੀਪੈਡ ਅਤੇ 10,000 ਰੁਪਏ ਚੋਰੀ ਹੋਏ ਹਨ | ਕਾਰਵਾਈ ਕਰਨ ਤੇ ਅਰਸ਼ਦੀਪ ,ਗੁਰਦੀਪ ਅਤੇ ਗੁਰਪ੍ਰੀਤ , ਜਿਨ੍ਹਾਂ ਕੋਲੋਂ ਤਿੰਨ ਮੋਬਾਈਲ ਟੱਚ ਅਤੇ ਦੋ ਮੋਬਾਈਲ ਮਾਰਕਾ ਵੱਖੋ - ਵੱਖ ਬਰਾਮਦ ਕੀਤੇ ,46000 ਰੁਪਏ ਬਰਾਮਦ ਹੋਏ |