:

ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ


ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ
 
ਬਰਨਾਲਾ, 23 ਸਤੰਬਰ 

ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਵਾਸੀ ਕੋਟਦੁੱਨਾ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਵਾਸੀ ਕਾਲੇਕੇ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਨੇ ਦੱਸਿਆ ਕਿ 16 ਸਤੰਬਰ ਨੂੰ ਮੁਦਈ ਤੇ ਓਹਨਾ ਦੇ ਪਿਤਾ ਕੋਟਦੁੱਨਾ ਜਾ ਰਹੇ ਸੀ , ਜਦੋ ਉਹ ਅਸਪਾਲਾ ਪਹੁੰਚੇ ਤਾ ਅੱਗੋਂ ਦੋਸ਼ੀ ਦੀ ਅਣਗਹਿਲੀ ਤੇ ਲਾਪਰਵਾਹੀ ਕਾਰਨ ਮੁਦਈ ਤੇ ਓਹਨਾ ਦੇ ਪਿਤਾ ਦਾ  ਕਾਰ ਵਿਚ ਵੱਜਣ ਕਾਰਨ ਐਕਸੀਡੈਂਟ ਹੋ ਗਿਆ| ਓਹਨਾ ਦੇ ਕਾਫੀ ਸੱਟਾ ਲੱਗ ਗਈਆਂ , ਮੁਦਈ ਦੇ ਭਰਾ ਨੇ ਆ ਕਿ ਤੁਰੰਤ ਸਰਕਾਰੀ ਹਸਪਤਾਲ ਧਨੌਲਾ ਵਿਚ ਦਾਖ਼ਲ ਕਰਵਾਇਆ | ਮੁਦਈ ਨੂੰ ਜ਼ਿਆਦਾ ਸੱਟ ਕਾਰਨ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ | ਮੁਦਈ ਦੇ ਪਿਤਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਰੈਫਰ ਕਰ ਦਿੱਤਾ|  ਜ਼ਿਆਦਾ ਸੱਟਾ ਲੱਗਣ ਕਾਰਨ ਮੁਦਈ ਦੇ ਪਿਤਾ ਦੀ ਮੌਤ ਹੋ ਗਈ | ਫਿਲਹਾਲ ਦੋਸ਼ੀ ਖਿਲਾਫ ਕਾਰਵਾਈ ਜਾਰੀ ਹੈ |