:

ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ



ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 23 ਸਤੰਬਰ
 
ਐਕ ਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਗਿਆ | ਥਾਣਾ ਬਰਨਾਲਾ ਦੇ ਥਾਣੇਦਾਰ ਜਗਰੂਪ ਸਿੰਘ ਨੇ ਬਲਜੀਤ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਡਰਾਈਵਰ ਬਲਕਾਰ ਸਿੰਘ ਤੇ ਪਰਚਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ 22 ਸਤੰਬਰ ਨੂੰ ਮੁਦਈ ਤੇ ਇਹਨਾਂ ਦੇ ਦਾਦਾ ਬਹਾਦਰ ਸਿੰਘ ਦਾਣਾ ਮੰਡੀ ਬਰਨਾਲਾ ਵਿਚ ਇਲਾਜ ਕਰਵਾ ਕੇ ਬਰਨਾਲਾ ਬੱਸ ਸਟੈਂਡ ਪੁਜੇ | ਤਾ ਮੁਦਈ ਦੇ ਦਾਦਾ ਬਹਾਦਰ ਸਿੰਘ ਮਾਨਸਾ ਸਰਸਾ ਕਾਊਂਟਰ ਵੱਲ ਤੁਰ ਕੇ ਜਾ ਰਹੇ ਸੀ , ਸਾਈਡ ਤੋਂ ਬਹੁਤ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੀ ਇਕ PRTC ਬੱਸ ਲਿਆ ਕੇ ਮੁਦਈ ਦੇ ਦਾਦਾ  ਬਹਾਦਰ ਸਿੰਘ ਵਿਚ ਮਾਰੀ , ਮੌਕੇ ਤੇ ਸੱਟ ਲੱਗਣ ਕਾਰਨ ਮੁਦਈ ਦਾ ਦਾਦਾ ਬੇਹੋਸ਼ ਹੋ ਗਿਆ ਤੁਰੰਤ ਓਹਨਾ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਦਾਖਲ ਕਰਵਾਇਆ ਗਿਆ | ਓਥੇ ਹੀ ਓਹਨਾ ਦੀ ਮੌਤ ਹੋ ਗਈ | ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ |