:

ਕੁੱਟਮਾਰ ਦੇ ਮਾਮਲੇ ਵਿੱਚ , ਛੇ - ਸੱਤ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ  ਮਾਮਲੇ ਵਿੱਚ , ਛੇ - ਸੱਤ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 25 ਸਤੰਬਰ 


ਕੁੱਟਮਾਰ ਦੇ  ਮਾਮਲੇ ਵਿੱਚ , ਛੇ - ਸੱਤ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਪੰਕਜ ਬਾਂਸਲ ਵਾਸੀ ਬਰਨਾਲਾ ਦੇ ਬਿਆਨਾਂ ਤੇ ਛੇ - ਸੱਤ ਨਾ ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਬਰਨਾਲਾ , ਰਾਮਪੁਰਾ ਅਤੇ ਤਪਾ ਵਿਖੇ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ | 22 ਸਤੰਬਰ ਨੂੰ ਪਿੰਡ ਅਲੀਕੇ ਤੋਂ ਤਪਾ ਨੂੰ ਆ ਰਿਹਾ  ਸੀ | ਤਾ ਰਾਸਤੇ ਵਿਚ ਨਾ ਮਾਲੂਮ ਵਿਅਕਤੀਆਂ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ , ਮੁਦਈ ਨੂੰ  ਘੇਰ ਕੇ ਕੁੱਟਮਾਰ ਕੀਤੀ , ਮੁਦਈ ਦਾ ਪਰਸ ਹੇਠਾ ਡਿਗ ਗਿਆ , ਦੋਸ਼ੀ ਧਮਕੀ ਦਿੰਦੇ ਹੋਏ ਮੌਕੇ ਤੇ ਭੱਜ ਗਏ | ਫਿਲਹਾਲ ਕਾਰਵਾਈ ਜਾਰੀ ਹੈ |