:

ਪਾਰਟੀ ਦਾ ਬਹਾਨਾ ਲਗਾ ਕੇ ਹੋਏ ਫ਼ਰਾਰ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ


ਪਾਰਟੀ ਦਾ ਬਹਾਨਾ ਲਗਾ ਕੇ ਹੋਏ ਫ਼ਰਾਰ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 25 ਸਤੰਬਰ 

ਪਾਰਟੀ ਦਾ ਬਹਾਨਾ ਲਗਾ ਕੇ ਹੋਏ ਫ਼ਰਾਰ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਭੋਲਾ ਸਿੰਘ ਨੇ ਗੁਰਮੁਖ ਸਿੰਘ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ ਦੀ ਬੇਟੀ ਬਲਦੀਪ ਕੌਰ , ਜੋ ਕੇ ਆਈਲੈਟਸ ਸੈਂਟਰ ਵਿਚ ਆਈਲੈਟਸ ਕਰਦੀ ਹੈ | 23 ਸਤੰਬਰ ਨੂੰ ਜਦੋ ਮੁਦਈ ਆਪਣੀ ਬੇਟੀ ਬਲਦੀਪ ਕੌਰ ਨੂੰ ਲੈਣ ਗਿਆ ਤਾ ਪਤਾ ਲੱਗਿਆ ਕਿ ਬਲਦੀਪ ਕੌਰ ਪਾਰਟੀ ਦਾ ਬਹਾਨਾ ਲਗਾ ਕੇ ਸੈਂਟਰ ਵਿੱਚੋ ਚਲੀ ਗਈ ਹੈ | ਮੁਦਈ ਨੇ ਬਿਆਨਾ ਵਿਚ ਕਿਹਾ ਕਿ ਮੈਨੂੰ ਯਕੀਨ ਹੈ ਕਿ ਕੋਈ ਨਾ ਮਾਲੂਮ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ | ਫਿਲਹਾਲ ਕਾਰਵਾਈ ਜਾਰੀ ਹੈ |