:

30 ਪੱਤੇ ਨਸੀਲੀਆਂ ਗੋਲੀਆਂ ਦੇ ਹੋਏ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ


30 ਪੱਤੇ ਨਸੀਲੀਆਂ ਗੋਲੀਆਂ ਦੇ ਹੋਏ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 25 ਸਤੰਬਰ 

30 ਪੱਤੇ ਨਸੀਲੀਆਂ ਗੋਲੀਆਂ ਦੇ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਟੇਕ ਚੰਦ  ਨੇ ਅਮ੍ਰਿਤਪਾਲ ਸਿੰਘ ਵਾਸੀ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਟੇਕ ਚੰਦ ਤੇ ਪੁਲਿਸ ਪਾਰਟੀ ਦਾਣਾ ਮੰਡੀ ਖੁੱਡੀ ਕਲਾਂ ਵਿਚ ਦਾਖ਼ਲ ਹੋਏ  , ਤਾ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ , ਜਾਂਚ ਪੜਤਾਲ ਕਰਨ ਤੇ 30 ਪੱਤੇ ਨਸੀਲੀਆਂ ਗੋਲੀਆਂ ਰੰਗ ਬਦਾਮੀ ਬਰਾਮਦ ਹੋਏ | ਹਰੇਕ ਪੱਤੇ ਵਿਚ ਦਸ - ਦਸ ਗੋਲੀਆਂ ਸੀ | ਫਿਲਹਾਲ ਦੋਸ਼ੀ ਪੁਲਿਸ ਦੇ ਕਾਬੂ ਵਿੱਚ ਹੈ |