ਕੁੱਟਮਾਰ ਦੇ ਮਾਮਲੇ ਵਿਚ ਪੰਜ ਵਿਅਕਤੀਆਂ ਖਿਲਾਫ ਪਰਚਾ ਦਰਜ
- Repoter 11
- 26 Sep, 2023 23:20
ਕੁੱਟਮਾਰ ਦੇ ਮਾਮਲੇ ਵਿਚ ਪੰਜ ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ , 26 ਸਤੰਬਰ
ਕੁੱਟਮਾਰ ਦੇ ਮਾਮਲੇ ਵਿਚ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ | ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਲਾਭ ਸਿੰਘ ਵਾਸੀ ਭੈਣੀ ਫੱਤਾ ਦੇ ਬਿਆਨਾਂ ਤੇ ਜਗਰਾਜ , ਭੋਲਾ , ਬਲੌਰ , ਕਰਮਜੀਤ ਅਤੇ ਸੁਖਦੇਵ ਵਾਸੀਆਂਨ ਅਸਪਾਲ ਕਲਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ 18 ਸਤੰਬਰ ਨੂੰ ਸਵੇਰੇ 9 ਵਜੇ ਜਗਰਾਜ , ਸੁਖਦੇਵ ਅਤੇ ਕਰਮਜੀਤ ਨੇ ਆ ਕੇ ਕਿਰਪਾਨ ਨਾਲ ਘਰ ਦੀਆਂ ਜਾਲੀਆਂ ਵੱਢ ਦਿਤੀਆਂ , ਅਤੇ ਮੁਦਈ ਨਾਲ ਕੁੱਟਮਾਰ ਕੀਤੀ | ਮੁਦਈ ਦੇ ਘਰ ਵਾਲਿਆਂ ਵੱਲੋ ਰੌਲਾ ਪਾਉਣ ਤੇ ਦੋਸ਼ੀ ਹਥਿਆਰਾਂ ਸਮੇਤ ਭੱਜ ਗਏ ਫਿਲਹਾਲ ਦੋਸ਼ੀਆ ਦੀ ਗ੍ਰਿਫਤਾਰੀ ਨਹੀਂ ਹੋਈ , ਕਾਰਵਾਈ ਜਾਰੀ ਹੈ |