ਲੁੱਟਖੋਹ ਦੇ ਮਾਮਲੇ ਵਿਚ ਵਿਅਕਤੀ ਉਪਰ ਚੱਲੀ ਗੋਲੀ , ਦੋ ਨਾ - ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ
- Repoter 11
- 26 Sep, 2023 23:54
ਲੁੱਟਖੋਹ ਦੇ ਮਾਮਲੇ ਵਿਚ ਵਿਅਕਤੀ ਉਪਰ ਚੱਲੀ ਗੋਲੀ , ਦੋ ਨਾ - ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ
ਬਰਨਾਲਾ 26 ਸਤੰਬਰ
ਲੁੱਟਖੋਹ ਦੇ ਮਾਮਲੇ ਵਿਚ ਵਿਅਕਤੀ ਉਪਰ ਚੱਲੀ ਗੋਲੀ , ਦੋ ਨਾ - ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ ਕੀਤਾ ਗਿਆ | ਥਾਣਾ ਬਰਨਾਲਾ ਦੇ ਥਾਣੇਦਾਰ ਤਰਸੇਮ ਸਿੰਘ ਨੇ ਸਾਹਿਲ ਗਰੋਵਰ ਵਾਸੀ ਬਠਿੰਡਾ ਦੇ ਬਿਆਨਾਂ ਤੇ ਦੋ ਨਾ - ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਦਿੰਦੇ ਦੱਸਿਆ ਕਿ ਮੁਦਈ ਤੇ ਉਸਦਾ ਦੋਸਤ ਵਿਵੇਕ ਸ਼ਰਮਾ ਕਾਰ ਵਿੱਚ ਆਪਣੀ ਭੈਣ ਨੂੰ PPS ਨਾਭਾ ਸਕੂਲ ਵਿੱਚ ਛੱਡ ਕੇ ਬਠਿੰਡੇ ਆ ਰਹੇ ਸੀ | ਹੰਡਿਆਇਆ ਤੋਂ ਥੋੜਾ ਅੱਗੇ ਆ ਕੇ ਰਾਤੀ ਨੋ ਵਜੇ ਦਾ ਸਮਾਂ ਹੋਵੇਗਾ , ਜਦੋ ਸਾਡੀ ਕਾਰ ਪਿੱਛੇ ਮੋਟਰਸਾਈਕਲ ਉੱਪਰ ਦੋ ਨੌਜਵਾਨ , ਜਿਨ੍ਹਾਂ ਦੇ ਮੂੰਹ ਢਕੇ ਹੋਏ ਸੀ | ਦੋਸ਼ੀ ਨੇ ਮਾਰਨ ਦੀ ਨੀਅਤ ਅਤੇ ਕਾਰ ਖੋਹਣ ਦੀ ਨੀਅਤ ਵਿੱਚ ਧਮਕੀ ਦੇ ਕੇ ਗੋਲੀ ਮਾਰ ਦਿਤੀ | ਮੁਦਈ ਦੇ ਗੋਲੀ ਲੱਗਣ ਕਾਰਨ ਕਾਫੀ ਖੂਨ ਨਿਕਲ ਰਿਹਾ ਸੀ , ਉਸੇ ਸਮੇ ਮੁਦਈ ਨੂੰ ਭੁੱਚੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ , ਅਤੇ ਕਾਰਵਾਈ ਜਾਰੀ ਹੈ |