335 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਤਿੰਨ ਦੋਸ਼ੀ ਗ੍ਰਿਫਤਾਰ ਸਮੇਤ ਚਾਰ ਤੇ ਪਰਚਾ ਦਰਜ
- Repoter 11
- 27 Sep, 2023 23:12
335 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਤਿੰਨ ਦੋਸ਼ੀ ਗ੍ਰਿਫਤਾਰ ਸਮੇਤ ਚਾਰ ਤੇ ਪਰਚਾ ਦਰਜ
ਬਰਨਾਲਾ 27 ਸਤੰਬਰ
335 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਤਿੰਨ ਦੋਸ਼ੀ ਗ੍ਰਿਫਤਾਰ ਸਮੇਤ ਚਾਰ ਤੇ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਐਸ ਐਚ ਊ ਬਲਜੀਤ ਸਿੰਘ ਨੇ ਧੰਨੋ ਵਾਸੀ ਬਰਨਾਲਾ , ਭੁਪਿੰਦਰ ਵਾਸੀ ਬਰਨਾਲਾ , ਮਨੀਸ਼ ਵਾਸੀ ਬਰਨਾਲਾ ਅਤੇ ਅਮ੍ਰਿਤਪਾਲ ਵਾਸੀ ਸੇਖਾ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਬਾਹਰੋਂ ਨਸੀਲੇ ਪਦਾਰਥ ਲਿਆ ਕੇ ਦੁਸਹਿਰਾ ਗਰਾਊਂਡ ਬਰਨਾਲਾ ਵਿਖੇ ਵੇਚਣ ਦੇ ਆਦੀ ਸੀ | ਪੁਲਿਸ ਪਾਰਟੀ ਨੂੰ ਇਤਲਾਹ ਮਿਲਣ ਤੇ ਭੁਪਿੰਦਰ , ਮਨੀਸ਼ ਅਤੇ ਅਮ੍ਰਿਤਪਾਲ ਨੂੰ ਗ੍ਰਿਫਤਾਰ ਕਰਕੇ 335 ਗੋਲੀਆਂ ਰੰਗ ਬਾਵਾ ਬਰਾਮਦ ਕੀਤੀਆਂ , ਫਿਲਹਾਲ ਇਕ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ , ਕਾਰਵਾਈ ਜਾਰੀ ਹੈ |