:

ਕੁੱਟਮਾਰ ਦੇ ਮਾਮਲੇ ਵਿਚ ਨੋ ਵਿਅਕਤੀਆਂ ,ਪੰਦਰਾਂ ਅਣ - ਪਸਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿਚ ਨੋ ਵਿਅਕਤੀਆਂ ,ਪੰਦਰਾਂ ਅਣ - ਪਸਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 26 ਸਤੰਬਰ 

ਕੁੱਟਮਾਰ ਦੇ ਮਾਮਲੇ ਵਿਚ ਨੋ ਵਿਅਕਤੀਆਂ ,ਪੰਦਰਾਂ ਅਣ - ਪਸਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਅਵਤਾਰ ਸਿੰਘ ਨੇ ਬਿੰਦਰ ਸਿੰਘ ਵਾਸੀ ਫਤਿਹਗੜ੍ਹ ਛੰਨਾ ਦੇ ਬਿਆਨਾਂ ਤੇ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ   , ਸੁਖਪ੍ਰੀਤ  , ਸੁਖਚੈਨ , ਦਵਿੰਦਰ ਪੁੱਤਰਾਨ ਗੁਰਮੀਤ ਸਿੰਘ , ਗੁਰਪ੍ਰੀਤ ਸਿੰਘ ਪੁੱਤਰ ਬਿੰਦਰ ਸਿੰਘ  , ਭੀਮ ਸਿੰਘ ਪੁੱਤਰ ਜੱਗਾ ਸਿੰਘ ,ਝੰਡਾ ਸਿੰਘ ਪੁੱਤਰ ਕਰਨੈਲ ਸਿੰਘ  , ਅਰਨਵੀਰ ਸਿੰਘ ਪੁੱਤਰ ਝੰਡਾ ਸਿੰਘ , ਸੁਖਪ੍ਰੀਤ ਸਿੰਘ ਪੁੱਤਰ ਬੰਤ ਸਿੰਘ ਅਤੇ ਪੰਦਰਾਂ ਅਣ - ਪਸਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਸੁਖਪ੍ਰੀਤ ਪੁੱਤਰ ਗੁਰਮੀਤ ਸਿੰਘ  ਨੇ ਮੁਦਈ ਦਾ ਪੁੱਤਰ 23 ਸਤੰਬਰ ਦੀ ਰਾਤ  ਨੂੰ ਘੇਰ ਲਿਆ , ਤੁਰੰਤ ਮੁਦਈ ਨੇ ਬਾਹਰ ਜਾ ਕੇ ਦੇਖਿਆ ਤਾ ਦੋਸ਼ੀ ਗਾਲ੍ਹਾਂ ਕੱਢ ਰਹੇ ਸੀ | ਉਸ ਉਪਰੰਤ ਦੋਸ਼ੀ ਦੇ ਸਾਰੇ ਸਾਥੀ ਵੀ ਆ ਗਏ |ਮੁਦਈ ਆਪਣੇ ਪੁੱਤਰ ਨੂੰ ਅੰਦਰ ਲੈਕੇ ਜਾ ਰਿਹਾ ਸੀ , ਦੋਸ਼ੀਆਂ ਨੇ  ਲੋਹੇ ਦੀਆ ਕਿਰਪਾਨਾਂ ਨਾਲ ਕੁਟਮਾਰ ਕਰਨੀ ਸ਼ੁਰੂ ਕਰ ਦਿਤੀ  , ਰੌਲ਼ਾ ਪਾਉਣ ਤੇ ਮੁਦਈ ਦੀ ਭਰਜਾਈ ਸਰਬਜੀਤ ਕੌਰ , ਲੜਕਾ ਤੇ ਨੂੰਹ ਅਤੇ ਭਤੀਜਾ ਆਏ , ਤਾ ਦੋਸ਼ੀਆਂ ਨੇ ਕਿਰਪਾਨਾਂ ਤੇ ਰਾਡਾਂ ਘਮਾਉਣੀਆਂ ਸ਼ੁਰੂ ਕਰ ਦਿਤੀਆਂ ਤੇ ਓਹਨਾ ਨਾਲ ਵੀ ਕੁੱਟਮਾਰ ਕੀਤੀ , ਗੇਟ ਭੰਨ ਦਿੱਤਾ | ਅਤੇ ਰੌਲਾ ਪਾਉਣ ਤੇ ਧਮਕੀਆਂ ਦਿੰਦੇ ਹੋਏ ਭੱਜ ਗਏ |  ਮੁਦਈ ਤੇ ਉਸਦੇ ਪਰਿਵਾਰ ਨੂੰ ਧਨੌਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ | ਫਿਲਹਾਲ ਦੋਸ਼ੀਆ ਦੀ ਗ੍ਰਿਫਤਾਰੀ ਨਹੀਂ ਹੋਈ | ਪੁਲਿਸ ਪਾਰਟੀ ਵਲੋਂ ਕਾਰਵਾਈ ਜਾਰੀ ਹੈ |