:

ਦੁਕਾਨ ਤੇ ਬੈਠੇ ਬੱਚੇ ਤੋਂ ਪਿਸਤੌਲ ਦੀ ਨੋਕ ਤੇ ਇਕ ਮੋਬਾਈਲ ਅਤੇ 5250 ਰੁਪਏ ਕੀਤੇ ਚੋਰੀ , ਦੋ ਦੋਸ਼ੀਆਂ ਖਿਲਾਫ ਪਰਚਾ ਦਰਜ


 ਦੁਕਾਨ ਤੇ ਬੈਠੇ ਬੱਚੇ ਤੋਂ ਪਿਸਤੌਲ ਦੀ ਨੋਕ ਤੇ ਇਕ ਮੋਬਾਈਲ ਅਤੇ 5250 ਰੁਪਏ ਕੀਤੇ ਚੋਰੀ , ਦੋ ਦੋਸ਼ੀਆਂ ਖਿਲਾਫ ਪਰਚਾ ਦਰਜ 

ਬਰਨਾਲਾ 29 ਸਤੰਬਰ 

ਦੁਕਾਨ ਤੇ ਬੈਠੇ ਬੱਚੇ ਤੋਂ ਪਿਸਤੌਲ ਦੀ ਨੋਕ ਤੇ ਇਕ ਮੋਬਾਈਲ ਅਤੇ 5250 ਰੁਪਏ ਕੀਤੇ ਚੋਰੀ , ਦੋ ਦੋਸ਼ੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਯਸ਼ਪਾਲ ਸਿੰਘ ਨੇ ਪ੍ਰਵੀਨ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਤੇ ਦੋ ਅਣ ਪਸਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਆਪਣੇ ਘਰ ਅਤੇ ਮੁਦਈ ਦਾ ਪੁੱਤਰ ਧੀਰਜ ਸਿੰਗਲਾ ਦੁਕਾਨ ਤੇ ਮੌਜੂਦ ਸੀ | ਉਸ ਦੌਰਾਨ ਦੁਕਾਨ ਵਿਚ ਦੋ ਅਣ - ਪਸਾਤੇ ਵਿਅਕਤੀ ਆਏ ਜਿਨ੍ਹਾਂ ਨੇ ਆ ਕੇ ਜਰਦੇ ਦੀ ਮੰਗ ਕੀਤੀ , ਮੁਦਈ ਦੇ ਪੁੱਤਰ ਦੇ ਨਾ ਕਰਨ ਤੇ ਦੋਸ਼ੀਆਂ ਨੇ ਪਿਸਤੌਲ ਦਿਖਾ ਕੇ ਗੱਲੇ ਵਿਚ ਪਏ ਪੈਸੇ ਮੰਗੇ  ਅਤੇ ਕਾਊਂਟਰ ਤੇ ਪਏ ਮੋਬਾਈਲ ਨੂੰ ਝਪਟ ਮਾਰ ਲਈ , ਦੂਜੇ ਦੋਸ਼ੀ ਨੇ ਗੱਲੇ ਵਿੱਚੋ 5250 ਰੁਪਏ ਲੈ ਕੇ  ਭੱਜ ਗਏ |ਪੁਲਿਸ ਦੀ ਕਾਰਵਾਈ ਕਰਨ ਤੇ ਦੋਸ਼ੀ ਹਰਦੀਪ , ਸਾਜਨ ਅਤੇ ਰੋਹਿਤ ਨੂੰ ਗ੍ਰਿਫਤਾਰ ਕੀਤਾ |