:

ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨਨੌਜਵਾਨ ਵਜਾ ਸਫੈਦੇ ਦੇ ਦਰਖੱਤ ਵਿੱਚ ਹੋਈ ਮੌਤ


ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨਨੌਜਵਾਨ ਵਜਾ ਸਫੈਦੇ ਦੇ ਦਰਖੱਤ ਵਿੱਚ ਹੋਈ ਮੌਤ       

ਗੁਰਦਾਸਪੁਰ 

ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਸਫੈਦੇ ਦੇ ਦਰੱਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ  ਗੁਰਦਾਸਪੁਰ ਵਾਲੀ ਸਾਈਡ ਤੋਂ ਆਪਣੇ ਪਿੰਡ ਜੋਗਰ ਨੂੰ ਵਾਪਸ ਆ ਰਿਹਾ ਸੀ ਕਿ ਜਦ ਪਿੰਡ ਪਸਿਆਲ ਨੇੜੇ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਸੜਕ ਕਿਨਾਰੇ ਲੱਗੇ ਸਫੈਦੇ ਵਿੱਚ ਉਸਦਾ ਮੋਟਰਸਾਇਕਲ ਵੱਜਣ ਕਾਰਨ ਉਸਦੇ ਸਿਰ ਤੇ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ ਨੌਜਵਾਨ ਦੀ ਪਹਿਛਾਣ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰ ਕੁਮਾਰ ਉਮਰ 19 ਸਾਲ ਵਜੋਂ ਹੋਈ ਹੈ। ਉਥੇ ਪਿੰਡ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ

ਮੁਖਵਿੰਦਰ ਆਪਣੇ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਅਤੇ ਉਸ ਦਾ ਪਰਿਵਾਰ ਬੇਹਦ ਗਰੀਬ ਹੈ। ਨੌਜਵਾਨ ਪੁੱਤਰ ਦੀ ਮੌਤ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। 



Source babushahi