ਕਿਸਾਨ ਆਗੂ ਉਗਰਾਹਾਂ ਸਣੇ ਹੋਰ ਲੀਡਰਾਂ ਦੇ ਘਰ ਪਹੁੰਚੀ ਪੁਲਿਸ
- Admin Default
- 04 Mar, 2025 06:16
ਕਿਸਾਨ ਆਗੂ ਉਗਰਾਹਾਂ ਸਣੇ ਹੋਰ ਲੀਡਰਾਂ ਦੇ ਘਰ ਪਹੁੰਚੀ ਪੁਲਿਸ
ਬਰਨਾਲਾ
ਘਰ ਵਿੱਚ ਮੌਜੂਦ ਨਹੀਂ ਸਨ ਉਗਰਾਹਾਂ
ਬਰਨਾਲਾ ਦੇ ਕਈ ਕਿਸਾਨ ਆਗੂਆਂ ਘਰ ਪਹੁੰਚੀ ਪੁਲਿਸ
ਕਿਸਾਨਾਂ ਵਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਾਉਣ ਦੀ ਤਿਆਰੀ ਕਰ ਹੋਰ ਰਹੀ ਹੈ ਫੜੋ ਫੜੀ
ਸੰਯੁਕਤ ਕਿਸਾਨ ਮੋਰਚੇ ਵੱਲੋੰ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਫੇਲ ਕਰਨ ਲਈ ਅੱਜ ਸਵੇਰੇ 4 ਵਜੇ ਜੰਡਿਆਲਾ ਗੁਰੂ ਥਾਣੇ ਦੇ ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਲੱਖਬੀਰ ਸਿੰਘ ਨਿਜਾਮਪੁਰ ਸੂਬਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ ਤੀਰਥਪੁਰ ਦੇ ਘਰਾਂ ਤੇ ਰੇਡ ਕੀਤੇ। ਜਿਥੇ ਭੁਪਿੰਦਰ ਸਿੰਘ ਤੀਰਥਪੁਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਥੇ ਇਸ ਛਾਪੇ ਦਰਮਿਆਨ ਕਿਸਾਨ ਆਗੂ ਲੱਖਬੀਰ ਸਿੰਘ ਨਿਜਾਮਪੁਰ ਪਹਿਲਾਂ ਹੀ ਅੰਡਰਗਰਾਊਂਡ ਹੋਣ ਕਾਰਨ ਪੁਲੀਸ ਦੀ ਹਿਰਾਸਤ ਵਿੱਚ ਨਹੀਂ ਆਇਆ। ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋੰ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਜਥੇਬੰਦੀ ਦੇ ਆਗੂਆਂ ਨੂੰ ਗਿਰਫਤਾਰ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੰਦੋਲਨ ਕਰਨਾ ਕਿਸਾਨ ਜਥੇਬੰਦੀਆਂ ਦਾ ਜਮਹੂਰੀ ਹੱਕ ਹੈ।
ਕਿਸਾਨ ਯੂਨੀਅਨ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਗ੍ਰਿਫ਼ਤਾਰ
ਜੋਗਿੰਦਰ ਸਿੰਘ ਉਗਰਾਹਾਂ ਦੇ ਘਰ ਪੁਲਿਸ ਪੁਹੰਚੀ ਸੀ ਪਰ ਉਹ ਘਰ ਨਹੀਂ ਸਨ
ਜੰਗਵੀਰ ਸਿੰਘ ਚੌਹਾਨ ਗ੍ਰਿਫ਼ਤਾਰ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪਰਧਾਨ ਬਲਦੇਵ ਸਿੰਘ ਸੈਦਪੁਰ, ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰ, ਰੇਸਮ ਸਿੰਘ ਫੇਲੋਕੇ, ਨਿਰਮਲ ਸਿੰਘ ਭਿੰਡਰ ਆਦਿ ਆਗੂ ਪੁਲਿਸ ਨੇ ਗਰਿਫਤਾਰ ਕਰ ਲਏ ਹਨ
ਸੂਬਾ ਖਜਾਨਚੀ ਹਰਪਰੀਤ ਸਿੰਘ ਬੁਟਾਰੀ ਵੀ ਪੁਲਿਸ ਵੱਲੋਂ ਗਰਿਫਤਾਰ ਕਰ ਲਏ ਗਏ ਹਨ
ਮਹੇਸ਼ ਚੰਦਰ ਸ਼ਰਮਾਂ ਜਰਨਲ ਸਕੱਤਰ ਬੀ ਕੇ ਯੂ ਰਾਜੇਵਾਲ ਦੇ ਘਰ ਛਾਪਾ
ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਘਰ ਛਾਪਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਮੋਗਾ ਜਿਲਾ ਆਗੂ ਸੁਰਜੀਤ ਸਿੰਘ ਹਰੀਏਵਾਲਾ ਨੂੰ ਪੁਲਿਸ ਸਵੇਰੇ 4 ਵਜੇ ਗਿਰਫਤਾਰ
ਜਸਬੀਰ ਸਿੰਘ ਗੰਡੀਵਿੰਡ ਦੇ ਘਰ ਪੁਲਸ ਦੀ ਰੇਡ
ਕਰਾਂਤੀਕਾਰੀ ਕਿਸਾਨ ਯੂਨੀਅਨ ਭਗਵੰਤ ਮਾਨ ਦੇ ਇਸ ਤਾਨਾਸ਼ਾਹੀ ਰੱਵਈਏ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ।
ਜਮਹੂਰੀ ਕਿਸਾਨ ਸਭਾ ਪੰਜਾਬ ਸੂਬਾ ਆਗੂ ਮੋਹਣ ਸਿੰਘ ਧਮਾਣਾ, ਸਮਸੇਰ ਸਿੰਘ, ਰੋਪੜ ਦੇ ਪਰਧਾਨ ਗੁਰਨਇਬ ਸਿੰਘ ਜੈਤੇਵਾਲ ਗਰਿਫਤਾਰ
ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਨੂੰ ਭਾਰੀ ਪੁਲਿਸ ਬੱਲ ਨੇ ਘੇਰਾ ਪਾਇਆ.
Source babushahi







