:

ਕੁੱਟਮਾਰ ਦੇ ਮਾਮਲੇ ਵਿੱਚ ਪੰਜ ਅਤੇ ਚਾਰ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ


ਕੁੱਟਮਾਰ ਦੇ ਮਾਮਲੇ ਵਿੱਚ ਪੰਜ ਅਤੇ ਚਾਰ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ 

ਬਰਨਾਲਾ 2 ਅਕਤੂਬਰ 

ਕੁੱਟਮਾਰ ਦੇ ਮਾਮਲੇ ਵਿੱਚ ਪੰਜ ਅਤੇ ਚਾਰ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਨਿਰਮਲਜੀਤ ਸਿੰਘ ਨੇ ਹਰਕੇਸ਼ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਤੇ ਦੋਸ਼ੀ ਖੁਸ਼ਪ੍ਰੀਤ , ਗੁਰਮੀਤ , ਲੱਕੀ , ਵਿੱਕੀ , ਕੁਲਦੀਪ ਅਤੇ ਚਾਰ ਨਾ ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ 25 ਸਤੰਬਰ ਨੂੰ ਮੁਦਈ ਦਾ ਲੜਕਾ ਹਰਜੀਤ ਆਪਣੇ ਦੋਸਤ ਨਾਲ ਆਪਣੀ ਮਾਸੀ ਕੇ ਘਰੋਂ ਪਾਥੀਆਂ ਲੈ ਕੇ ਆ ਰਹੇ ਸੀ  ਜਦੋ ਉਹ ਸਪਰਿੰਗ ਬਿਲਾ ਸਕੂਲ ਹੰਡਿਆਇਆ ਰੋਡ ਬਰਨਾਲਾ ਤੇ ਆ ਰਹੇ ਸੀ , ਤਾ ਦੋਸ਼ੀਆਂ ਨੇ ਮੁਦਈ ਦੇ ਪੁੱਤਰ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ | ਜ਼ਿਆਦਾ ਸੱਟਾ ਲੱਗਣ ਕਾਰਨ ਉਸਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖ਼ਲ ਕਰਵਾਇਆ | ਮੇਰੇ ਘਰ ਜਾਣ ਉਪਰੰਤ ਦੋਸ਼ੀ ਦੋ ਗੱਡੀਆਂ ਵਿੱਚ ਆ ਕੇ ਮੇਰੇ ਨਾਲ  ਕੁੱਟਮਾਰ ਕਰਨ ਲੱਗੇ | ਫਿਲਹਾਲ ਦੋਸ਼ੀਆਂ ਦੀ ਕਾਰਵਾਈ ਨਹੀਂ ਹੋਈ ਅਤੇ ਕਾਰਵਾਈ ਜਾਰੀ ਹੈ |