ਸੱਚਖੰਡ ਐਕਸਪ੍ਰੈਸ ਰੇਲ ਗੱਡੀਆਂ ’ਚ ਚੱਲੀਆਂ ਕ੍ਰਿਪਾਨਾਂ, 4 ਗ੍ਰਿਫਤਾਰ
- Repoter 11
- 03 Apr, 2025 07:05
ਸੱਚਖੰਡ ਐਕਸਪ੍ਰੈਸ ਰੇਲ ਗੱਡੀਆਂ ’ਚ ਚੱਲੀਆਂ ਕ੍ਰਿਪਾਨਾਂ, 4 ਗ੍ਰਿਫਤਾਰ
ਚੰਡੀਗੜ੍ਹ
ਯੂ.ਪੀ. ਦੇ ਸ਼ਹਿਰ ਮਥੁਰਾ ਵਿਚੋਂ ਲੰਘ ਰਹੀ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਵਿਚ ਕ੍ਰਿਪਾਨਾਂ ਚਲ ਗਈਆਂ। ਅਸਲ ਵਿਚ ਨਵੀਨ ਨਾਂ ਦਾ ਇਕ ਮੁਸਾਫਰ ਮਥੁਰਾ ਤੋਂ ਗੱਡੀ ਵਿਚ ਚੜ੍ਹਿਆ ਸੀ। ਜਨਰਲ ਡੱਬੇ ਵਿਚ ਇਕ ਸੀਟ ਨੂੰ ਲੈ ਕੇ ਉਸਦਾ ਗੱਡੀ ’ਚ ਸਵਾਰ ਨਿਹੰਗ ਸਿੰਘਾਂ ਨਾਲ ਤਕਰਾਰ ਹੋ ਗਿਆ ਜਿਸ ’ਤੇ ਨਿਹੰਗ ਸਿੰਘਾਂ ਨੇ ਕ੍ਰਿਪਾਨਾਂ ਚਲਾ ਦਿੱਤੀਆਂ। ਇਸ ਮਾਮਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੂਜੇ ਪਾਸੇ ਨਿਹੰਗ ਸਿੰਘਾਂ ਨੇ ਦੱਸਿਆ ਹੈ ਕਿ ਨਵੀਨ ਸਿਗਰਟ ਪੀ ਰਿਹਾ ਸੀ, ਉਹਨਾਂ ਨੇ ਉਸਨੂੰ ਸਿਗਰਟ ਪੀਣ ਤੋਂ ਰੋਕਿਆ ਜਿਸ ਮਗਰੋਂ ਤਕਰਾਰ ਸ਼ੁਰੂ ਹੋਇਆ।
Source babushahi