:

ਬਰਨਾਲਾ– 11 ਸਾਲ ਪਹਿਲਾਂ ਜਾਲੀ ਡਾਕੂਮੈਂਟ ਬਣਾ ਕੇ ਪਲਾਟ ਵੇਚਣ ਦੀ ਠੱਗੀ ਮਾਰਨ ਦਾ ਪੜਦਾ ਫਾਸ਼, ਸਮਾਜ ਸੇਵੀ ਸਮੇਤ ਚਾਰ ਲੋਕਾਂ ਦੇ ਪਰਚਾ ਦਰਜ


ਬਰਨਾਲਾ– 11 ਸਾਲ ਪਹਿਲਾਂ ਜਾਲੀ ਡਾਕੂਮੈਂਟ ਬਣਾ ਕੇ ਪਲਾਟ ਵੇਚਣ ਦੀ ਠੱਗੀ ਮਾਰਨ ਦਾ ਪੜਦਾ ਫਾਸ਼, ਸਮਾਜ ਸੇਵੀ ਸਮੇਤ ਚਾਰ ਲੋਕਾਂ ਦੇ ਪਰਚਾ ਦਰਜ 

ਬਰਨਾਲਾ 

ਸਾਲ 2014 ਵਿੱਚ ਖਾਲੀ ਪਏ ਪਲਾਟਾਂ ਦੇ ਮਾਲਕ ਦੀ ਜਾਲੀ ਪਾਵਰ ਆਫ ਅਟਰਨੀ ਬਣਾ ਕੇ ਉਸ ਦੇ ਸੱਤ ਪਲਾਟ ਵੇਚਣ ਦੇ ਮਾਮਲੇ ਵਿੱਚ ਇੱਕ ਵੱਡੇ ਸਮਾਜ ਸੇਵੀ ਸਮੇਤ ਚਾਰ ਲੋਕਾਂ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਚਾਰਾਂ ਨੇ ਸਾਜਿਸ਼ ਰਚ ਕੇ ਖਾਲੀ ਪਏ ਪਲਾਟਾਂ ਦੇ ਮਾਲਕ ਦੀ ਜਾਲੀ ਪਾਵਰ ਪਾਵਰ ਆਫ ਅਟਰਨੀ ਤਿਆਰ ਕਰਾਈ । ਉਸ ਤੋਂ ਬਾਅਦ ਉਹ ਸਾਰੇ ਪਲਾਟ ਵੇਚ ਦਿੱਤੇ। ਇਸ ਪਰਚੇ ਦੇ ਦੋ ਦੋਸ਼ੀਆਂ ਨੇ ਦੋ ਪਲਾਂਟ ਆਪਣੇ ਨਾਮ ਦੀ ਕਰਾ ਲਏ। ਜਦੋਂ ਭੇਦ ਖੁੱਲਿਆ ਤਾਂ ਅਸਲ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਚ ਤੋਂ ਬਾਅਦ ਸਾਰਿਆਂ ਤੇ ਪਰਚਾ ਦਰਜ ਹੋਇਆ।

– ਅਕਾਲੀ ਦਲ ਦੇ ਵੱਡੇ ਆਗੂ ਦੇ ਪਿਤਾ ਦੀ ਜਾਲੀ ਪਾਵਰ ਆਫ ਅਟਰਨੀ  ਬਣਾ ਕੇ ਮਾਰੀ ਠੱਗੀ 

ਅਕਾਲੀ ਦਲ ਦੇ ਵੱਡੇ ਆਗੂ ਨਗਰ ਕੌਂਸਲ ਦੇ ਕੌਂਸਲਰ ਬਰਨਾਲਾ ਦੇ ਕੌਂਸਲਰ ਸੋਨੀ ਜਾਗਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸੰਘੇੜਾ ਰੋਡ ਤੇ ਸ਼ਿਵ ਓਮ ਵਾਟਿਕਾ  ਦੇ ਵਿੱਚ ਉਨਾਂ ਦੇ ਪਲਾਟ ਪਏ ਸਨ ਜੋ ਕਿ ਉਸਦੀ ਮਾਲਕੀ ਉਹਨਾਂ ਦੇ ਪਿਤਾ ਦੇ ਨਾਮ ਸੀ। ਸਾਲ 2014 ਵਿੱਚ ਰਕੇਸ਼ ਕੁਮਾਰ ਕਾਕਾ (ਮਾਰਸ ਇਮੀਗ੍ਰੇਸ਼ਨ ਵਾਲੇ) ਜੋ ਕਿ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ, ਉਸਨੇ ਪੰਚਕੁਲਾ ਦੇ ਰਹਿਣ ਵਾਲੇ ਰਮਨ ਕੁਮਾਰ ਅਤੇ ਬਰਨਾਲਾ ਦੇ ਰਹਿਣ ਵਾਲੇ ਦੋ ਭਰਾ ਦਿਨੇਸ਼ ਅਤੇ ਉਮੇਸ਼ ਦੇ ਨਾਲ ਮਿਲ ਕੇ ਇੱਕ ਸਾਜਿਸ਼ ਰਚੀ। ਉਹਨਾਂ ਨੇ ਉਹਨਾਂ ਦੇ ਪਿਤਾ ਦੀ ਇੱਕ ਪਾਵਰ ਆਫ ਅਟਰਨੀ ਪੰਚਕੁਲਾ ਦੇ ਰਹਿਣ ਵਾਲੇ ਰਮਨ ਦੇ ਨਾਮ ਤੇ ਕਰਵਾ ਲਈ। ਉਸ ਦੇ ਆਧਾਰ ਤੇ ਉਨਾਂ ਨੇ ਉਸ ਦੇ ਪਿਤਾ ਦੀ ਮਲਕੀਅਤ ਵਾਲੇ ਸੱਤ ਪਲਾਂਟ ਵੇਚ ਦਿੱਤੇ। ਜਿਸ ਦੀ ਕੀਮਤ ਅੱਜ ਕਰੋੜਾਂ ਰੁਪਏ ਵਿੱਚ ਹੈ। ਇਸ ਵਿੱਚੋਂ ਦੋ ਪਲਾਟ ਦਿਨੇਸ਼ ਅਤੇ ਉਮੇਸ਼ ਨੇ ਆਪਣੇ ਨਾਮ ਕਰਵਾ ਲਏ। ਉਹ ਜਦੋਂ ਕਰੀਬ ਢਾਈ ਮਹੀਨੇ ਪਹਿਲਾਂ ਆਪਣੇ ਪਲਾਂਟ ਦੇ ਵਿੱਚ ਗੇੜਾ ਮਾਰਨ ਗਏ ਤਾਂ ਉਥੇ ਸੰਬੰਧਤ ਲੋਕਾਂ ਨੇ ਦੱਸਿਆ ਕਿ ਉਹ ਇਸ ਦੇ ਮਾਲਕ ਹਨ। ਉਹਨਾਂ ਦੀ ਰਜਿਸਟਰੀ ਉਸਦੇ ਕੋਲ ਹੈ ਜਦੋਂ ਉਹਨਾਂ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹਨਾਂ ਠੱਗਾਂ ਨੇ ਰਲ ਕੇ ਠੱਗੀ ਮਾਰੀ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਦੋਸ਼ੀਆਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਹ ਗਲ ਪੈ ਗਏ ਅਤੇ ਕਹਿਣ ਲੱਗੇ ਕਿ ਸਾਡੇ ਕੋਲੇ ਸਾਰੇ ਕਾਗਜ ਪੂਰੇ ਹਨ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ‌ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। 

ਪੁਲਿਸ ਜਾਂਚ ਤੋਂ ਬਾਅਦ ਹੋਇਆ ਪਰਚਾ ਦਰਜ 

ਕਰੀਬ ਦੋ ਮਹੀਨੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਉਸ ਤੋਂ ਬਾਅਦ ਕਈ ਪੱਧਰ ਤੇ ਜਾਂਚ ਹੋਈ ਉਹਨਾਂ ਦੇ ਪਿਤਾ ਦੇ ਦਸਤਖਤ ਦੀ ਸ਼ਨਾਖਤ ਤਹਿਸੀਲਦਾਰ ਦਫਤਰ ਚੋਂ ਕੀਤੀ ਗਈ। ਜੋ ਕਾਗਜ ਠੱਗੀ ਮਾਰਨ ਵਾਲਿਆਂ ਨੇ ਵਾਲਿਆਂ ਨੇ ਤਿਆਰ ਕਰਾਇਆ ਸੀ ਉਸ ਦੇ ਉੱਪਰ ਦਸਤਕਤ ਅਤੇ ਤਹਿਸੀਲਦਾਰ ਦਫਤਰ ਦੇ ਵਿੱਚ ਉਹਨਾਂ ਦੇ ਪਿਤਾ ਦੇ ਦਸਤਕਤ ਬਿਲਕੁਲ ਅਲੱਗ ਅਲੱਗ ਸਨ। ਜਿਸ ਤੋਂ ਬਾਅਦ ਇਹਨਾਂ ਦੀ ਠੱਗੀ ਦਾ ਪਰਦਾ ਫਾਸ਼ ਹੋਇਆ ਅਤੇ ਹੁਣ ਪਰਚਾ ਦਰਜ ਹੋ ਗਿਆ। ਐਸਐਚਓ ਸਿਟੀ ਲਖਵਿੰਦਰ ਸਿੰਘ ਨੇ ਕਿਹਾ ਕਿ ਚਾਰੇ ਦੋਸ਼ੀਆਂ ਤੇ ਪਰਚਾ ਦਰਜ ਹੋ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

– ਸਮਝੌਤਾ ਕਰਾਉਣ ਲਈ ਸ਼ਹਿਰ ਦੇ ਕਈ ਵੱਡੇ ਬੰਦੇ ਮਾਰ ਰਹੇ ਨੇ ਐਮਸੀ ਦੇ ਘਰ ਗੇੜੇ 

ਦੱਸ ਦਈਏ ਕਿ ਠੱਗੀ ਮਾਰਨ ਵਾਲਾ ਰਕੇਸ਼ ਕਾਕਾ ਅਤੇ ਬਾਕੀ ਦੋਸ਼ੀ ਫਿਲਹਾਲ ਫਰਾਰ ਹਨ। ਸ਼ਹਿਰ ਦੇ ਕੁਝ  ਵੱਡੇ ਬੰਦੇ ਇਸ ਦਾ ਸਮਝੌਤਾ ਕਰਾਉਣ ਲਈ ਐਮਸੀ ਸੋਨੀ ਜਾਗਲ ਦੇ ਘਰ ਗੇੜੇ ਮਾਰ ਰਹੇ ਹਨ ਅਤੇ ਸ਼ਹਿਰ ਵਿੱਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਮਝੌਤਾ ਹੋ ਗਿਆ ਹੈ। ਜਦਕਿ ਐਮਸੀ ਸੋਨੀ ਜਾਗਲ ਨੇ ਕਿਹਾ ਕਿ ਉਸ ਦੀ ਉਸ ਦਾ ਕੋਈ ਸਮਝੌਤਾ ਨਹੀਂ ਹੋਇਆ ਹੈ ਉਸ ਨਾਲ ਐਡੀ ਵੱਡੀ ਠੱਗੀ ਵੱਜੀ ਹੈ।

– ਅਜਿਹੇ ਹੋਰ ਕਈ ਕਾਰਨਾਮਿਆਂ ਚ ਹੋ ਸਕਦਾ ਹੈ ਨਾਮ 

ਸ਼ਹਿਰ ਦੇ ਸੂਤਰਾਂ ਅਨੁਸਾਰ ਸੰਬੰਧਿਤ ਵਿਅਕਤੀਆਂ ਦਾ ਕਈ ਕਾਰਨਾਮਿਆਂ ਵਿੱਚ ਨਾਮ ਹੋ ਸਕਦਾ ਹੈ। ਜਿਸ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਹੋਵੇਗਾ।