ਕਪਿਲ ਸ਼ਰਮਾ ਦੇ ਕਨੇਡਾ ਵਿੱਚ ਹੋਟਲ ਵਿੱਚ ਹੋਈ ਫਾਇਰਿੰਗ ਦੀ ਕਿਸ ਨੇ ਲਈ ਜਿੰਮੇਦਾਰੀ.. ਦੇਖੋ
- Repoter 11
- 08 Aug, 2025 13:05
ਕਪਿਲ ਸ਼ਰਮਾ ਦੇ ਕਨੇਡਾ ਵਿੱਚ ਹੋਟਲ ਵਿੱਚ ਹੋਈ ਫਾਇਰਿੰਗ ਦੀ ਕਿਸ ਨੇ ਲਈ ਜਿੰਮੇਦਾਰੀ.. ਦੇਖੋ
ਨਿਊਜ਼ ਡੈਸਕ । ਟੋਰੋਂਟੋ
ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਦੇ ਕਨੇਡਾ ਦੇ ਸ਼ਹਿਰ ਸ਼ਰੀ ਵਿੱਚ ਉਸਦੇ ਹੋਟਲ ਤੇ ਹੋਈ ਗੋਲੀਬਾਰੀ ਦੀ ਲਾਰੈਂਸ ਗੈਂਗ ਨੇ ਜਿੰਮੇਦਾਰੀ ਲਈ ਹੈ। ਸੋਸ਼ਲ ਮੀਡੀਆ ਦੀ ਪੋਸਟ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਲਿਖਿਆ ਹੈ ਕਿ ਕਪਿਲ ਸ਼ਰਮਾ ਤੇ ਹੋਏ ਹਮਲੇ ਦੀ ਉਹ ਜਿੰਮੇਦਾਰੀ ਲੈਂਦੇ ਹਨ। ਉਹਨਾਂ ਕਿਹਾ ਕਿ ਜੋ ਵੀ ਸਲਮਾਨ ਖਾਨ ਨਾਲ ਕੰਮ ਕਰੇਗਾ ਉਸਦਾ ਇਹੀ ਹਸ਼ਰ ਹੋਵੇਗਾ ਅਤੇ ਉਹ ਮੁੰਬਈ ਦਾ ਮਾਹੌਲ ਖਰਾਬ ਕਰ ਦੇਣਗੇ।
ਉਹਨਾਂ ਕਿਹਾ ਕਿ ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਕਈ ਸਾਲ ਪਹਿਲਾਂ ਰਾਜਸਥਾਨ ਵਿੱਚ ਹਿਰਨ ਮਾਰਨ ਦਾ ਕੇਸ ਦਰਜ ਹੋਇਆ ਸੀ। ਬਿਸ਼ਨੋਈ ਸਮਾਜ ਦੀਆਂ ਮਾਨਤਾਵਾਂ ਦੇ ਅਨੁਸਾਰ ਉਸ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ। ਜਿਸ ਨੂੰ ਸਨਮਾਨ ਖਾਨ ਨੇ ਸ਼ਿਕਾਰ ਦੇ ਦੌਰਾਨ ਮਾਰਿਆ ਸੀ। ਉਸੇ ਦਿਨ ਤੋਂ ਲਾਰੈਂਸ ਬਿਸ਼ਨੋਈ ਨੇ ਉਸਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਹਸ਼ਰ ਬੁਰਾ ਹੋਵੇਗਾ। ਇਸ ਪੂਰੇ ਮਾਮਲੇ ਵਿੱਚ ਫਿਲਹਾਲ ਕਪਿਲ ਸ਼ਰਮਾ ਦੀ ਕੋਈ ਪ੍ਰਤੀਕਰਿਆ ਨਹੀਂ ਆਈ ਹੈ।
ਦੱਸ ਦਈਏ ਕਿ ਇਹ ਹੋਟਲ ਉਸਨੇ ਕਨੇਡਾ ਵਿੱਚ ਕੁਝ ਸਮਾਂ ਪਹਿਲਾਂ ਖੋਲਿਆ ਸੀ ਅਤੇ ਕੁਝ ਹੀ ਸਮੇਂ ਦੇ ਦੌਰਾਨ ਉਸ ਦੇ ਹੋਟਲ ਤੇ ਇਹ ਦੂਸਰੀ ਵਾਰ ਹਮਲਾ ਹੈ। ਇਸ ਹਮਲੇ ਦੇ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਕੁੱਲ ਛੇ ਗੋਲੀਆਂ ਉਸ ਦੇ ਹੋਟਲ ਦੀ ਖਿੜਕੀ ਤੇ ਮਾਰੀਆਂ ਸਨ। ਜਿਸ ਦੇ ਨਿਸ਼ਾਨ ਹਾਲੇ ਦੇਖੇ ਜਾ ਸਕਦੇ ਹਨ।